ਕਾਰ ''ਚ ਚੰਡੀਗੜ੍ਹ ਤੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਲੈ ਕੇ ਜਾ ਰਿਹਾ ਸਮੱਗਲਰ ਗ੍ਰਿਫਤਾਰ

01/21/2020 12:00:19 PM

ਜਲੰਧਰ (ਮਹੇਸ਼)— ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਨੂੰ ਦਕੋਹਾ (ਨੰਗਲ ਸ਼ਾਮਾ) ਚੌਕੀ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਛੇਤਰਾ ਨੇ ਦੱਸਿਆ ਕਿ ਐੈੱਸ. ਐੈੱਚ. ਓ. ਰਾਮਾ ਮੰਡੀ ਸੁਲੱਖਣ ਸਿੰਘ ਦੀ ਅਗਵਾਈ 'ਚ ਚੌਕੀ ਦਕੋਹਾ ਦੇ ਇੰਚਾਰਜ ਮਦਨ ਸਿੰਘ ਵੱਲੋਂ ਕਾਕੀ ਪਿੰਡ ਚੌਕ (ਹੁਸ਼ਿਆਰਪੁਰ ਰੋਡ) ਤੋਂ ਫੜਿਆ ਗਿਆ ਦੋਸ਼ੀ ਯਸ਼ਪਾਲ ਸਿੰਘ ਵਿੰਕਲ ਉਰਫ ਰਿੰਕਲ ਪੁੱਤਰ ਬਲਬੀਰ ਸਿੰਘ ਨਿਵਾਸੀ ਢੰਨ ਮੁਹੱਲਾ ਥਾਣਾ ਡਵੀਜ਼ਨ ਨੰ. 3 ਜਲੰਧਰ ਆਪਣੀ ਸੈਂਟਰੋ ਕਾਰ 'ਚ ਚੰਡੀਗੜ੍ਹ ਅਤੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਲੈ ਕੇ ਜਾ ਰਿਹਾ ਸੀ ਕਿ ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੇ ਉਸ ਨੂੰ ਦਬੋਚ ਲਿਆ। ਕਾਰ ਦੀ ਤਲਾਸ਼ੀ ਲੈਣ 'ਤੇ ਚੰਡੀਗੜ੍ਹ ਅਤੇ ਅਰੁਣਾਚਲ ਪ੍ਰਦੇਸ਼ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਈਆਂ।

ਏ. ਸੀ. ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਤੋਂ ਬਾਜ਼ ਨਾ ਆਉਣ ਵਾਲੇ ਮੁਲਜ਼ਮ ਯਸ਼ਪਾਲ ਸਿੰਘ ਖਿਲਾਫ ਥਾਣਾ ਰਾਮਾ ਮੰਡੀ 'ਚ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਤੋਂ ਪੁੱਛ-ਗਿੱਛ ਕਰਨ ਲਈ ਉਸ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਉਸ ਦੇ ਖਿਲਾਫ ਪਹਿਲਾਂ ਵੀ ਥਾਣਾ ਰਾਮਾ ਮੰਡੀ ਅਤੇ ਥਾਣਾ ਕੈਂਟ 'ਚ ਕੇਸ ਦਰਜ ਹੈ ਜਿਸ 'ਚ ਉਹ ਜੇਲ ਵੀ ਜਾ ਚੁੱਕਾ ਹੈ। ਪੁਲਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਦੋਸ਼ੀ ਬਾਹਰੀ ਸੂਬਿਆਂ ਦੀ ਸ਼ਰਾਬ ਕਿਥੋਂ ਲੈ ਕੇ ਆਉਂਦਾ ਸੀ। ਵਿੰਕਲ ਦੀ ਸੈਂਟਰੋ ਕਾਰ ਵੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਈ ਹੈ।


shivani attri

Content Editor

Related News