ਸਡ਼ਕ ਹਾਦਸਿਆਂ ’ਚ ਜ਼ਖਮੀਆਂ ਦੀ ਮਦਦ ਕਰੋਗੇ ਤਾਂ ਮਿਲੇਗਾ ਸਨਮਾਨ : ਏ. ਐੱਸ. ਆਈ.

10/13/2020 2:29:51 AM

ਕਪੂਰਥਲਾ, (ਮਹਾਜਨ)- ਸਡ਼ਕੀ ਆਵਾਜਾਈ ਨਿਯਮਾਂ ਸਬੰਧੀ 2019 ’ਚ ਜੋ ਸੋਧ ਕੀਤੀ ਗਈ ਹੈ। ਉਸ ’ਚ ਸਡ਼ਕੀ ਹਾਦਸਿਆਂ ’ਚ ਜ਼ਖਮੀਆਂ ਨੂੰ ਕੋਈ ਵੀ ਅਣਜਾਣ ਵਿਅਕਤੀ ਕਿਸੇ ਵੀ ਨੇਡ਼ੇ ਦੇ ਹਸਪਤਾਲ ’ਚ ਮੁਢਲੀ ਡਾਕਟਰੀ ਸਹਾਇਤਾ ਲਈ ਦਾਖਿਲ ਕਰਵਾਏਗਾ, ਕੋਈ ਵੀ ਡਾਕਟਰ, ਹਸਪਤਾਲ ਜ਼ਖਮੀ ਵਿਅਕਤੀ ਦਾ ਇਲਾਜ ਕਰਨ ਤੋਂ ਨਾਂਹ ਨਹੀਂ ਕਰੇਗਾ ਅਤੇ ਨਾ ਹੀ ਮਦਦ ਕਰਨ ਵਾਲੇ ਵਿਅਕਤੀ ਤੋਂ ਕੋਈ ਵੀ ਫਾਰਮ ਭਰਨ ਲਈ ਮਜਬੂਰ ਕਰੇਗਾ। ਸਡ਼ਕ ਹਾਦਸਿਆਂ ’ਚ ਜ਼ਖਮੀਆਂ ਦੀ ਮਦਦ ਕਰਨਾ ਇਨਸਾਨੀਅਤ ਦਾ ਮੁਢਲਾ ਫਰਜ਼ ਹੈ। ਮਦਦ ਕਰਨ ਵਾਲੇ ਵਿਅਕਤੀ ਦੇ ਖਿਲਾਫ ਪੁਲਸ ਕੋਈ ਵੀ ਕਾਰਵਾਈ ਨਹੀਂ ਕਰੇਗੀ। ਮਦਦ ਕਰਨ ਵਾਲੇ ਵਿਅਕਤੀ ਦਾ ਵਿਸ਼ੇਸ਼ ਸਨਮਾਨ ਗੁਡ ਸਮਾਟੀਆਨ ਕਾਨੂੰਨ ਦੇ ਤਹਿਤ ਭਾਈ ਘਨੱਈਆ ਜੀ ਪ੍ਰਸ਼ੰਸ਼ਾ ਪੱਤਰ ਦੇ ਕੇ ਕੀਤਾ ਜਾਵੇਗਾ।

ਇਸੇ ਹੀ ਸਬੰਧ ’ਚ ਸੀਨੀਅਰ ਪੁਲਸ ਕਪਤਾਨ ਜਸਪ੍ਰੀਤ ਸਿੰਘ ਸਿੱਧੂ, ਐੱਸ. ਪੀ. ਟਰੈਫਿਕ ਜਸਵੀਰ ਸਿੰਘ ਪੰਜਾਬ ਪੁਲਸ ਕਪੂਰਥਲਾ ਦੇ ਹੁਕਮਾਂ ਅਨੁਸਾਰ ਏ. ਐੱਸ. ਆਈ. ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਵਲੋਂ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ’ਚ ਸਡ਼ਕੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਸੈਮੀਨਾਰ ਕੀਤੇ ਜਾ ਰਹੇ ਹਨ। ਉਨ੍ਹਾਂ ਸਡ਼ਕੀ ਹਾਦਸਿਆਂ ਨੂੰ ਰੋਕਣ ਲਈ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ-ਪਹੀਆਂ ਵਾਹਨ ਚਲਾਉਣ ਸਮੇਂ ਹੈਲਮੇਟ ਪਾਉਣਾ ਜ਼ਰੂਰੀ ਹੈ, ਸੀਟ ਬੈਲਟ ਲਾਉਂਣ ਨਾਲ ਵਾਹਨ ਚਾਲਕ ਦਾ ਬਚਾਅ ਹੋ ਸਕਦਾ ਹੈ ਪਰ ਵਾਹਨ ਦੀ ਰਫਤਾਰ ਸੀਮਤ ਰਖੀਂ ਜਾਵੇ।

ਇਸ ਮੌਕੇ ਜ਼ਿਲਾ ਰੋਡ ਸੇਫਟੀ ਕਮੇਟੀ ਦੇ ਮੈਂਬਰ ਸੀਨੀਅਰ ਐਡਵੋਕੇਟ ਚੰਦਨ ਪੁਰੀ ਨੇ ਵਿਸਥਾਰ ਸਹਿਤ ਕਾਨੂੰਨੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਜ਼ਖਮੀਆਂ ਦੀ ਮਦਦ ਨਹੀਂ ਕੀਤੀ ਜਾਂਦੀ ਉਨ੍ਹਾਂ ’ਚ 50 ਫੀਸਦੀ ਵਿਆਕਤੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਸ ਟੈਂਪੂ ਯੂਨੀਅਨ ਬਲਦੇਵ ਸਿੰਘ ਪ੍ਰਧਾਨ, ਸੁਖਵੰਤ ਸਿੰਘ, ਤੀਰਥ ਸਿੰਘ, ਮਹਿੰਦਰ ਸਿੰਘ, ਗੁਰਦੇਵ ਸਿੰਘ, ਮੋਹਨ ਸਿੰਘ ਹਾਜ਼ਰ ਸਨ।


Bharat Thapa

Content Editor

Related News