3.5 ਕਰੋੜ ਦੀ ਹੈਰੋਇਨ ਸਣੇ ਪਤੀ-ਪਤਨੀ ਗ੍ਰਿਫਤਾਰ, 60 ਹਜ਼ਾਰ ਦੇ ਲਾਲਚ ''ਚ ਗਏ ਜੇਲ

03/21/2019 4:01:50 PM

ਨਕੋਦਰ (ਪਾਲੀ)— ਸੈਂਡਲਾਂ ਦੀ ਹੀਲ ਅਤੇ ਬੈਗ ਵਿਚ 700 ਗ੍ਰਾਮ ਹੈਰੋਇਨ ਲੁਕੋ ਕੇ ਡਲਿਵਰੀ ਦੇਣ ਮੁੰਬਈ ਤੋਂ ਆਏ ਪਤੀ-ਪਤਨੀ ਨੂੰ ਜਲੰਧਰ ਦਿਹਾਤੀ ਪੁਲਸ ਨੇ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ। ਐੱਸ. ਐੱਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ ਅਤੇ ਐੱਸ. ਪੀ.(ਬਿਊਰੋ ਇਨਵੈਸਟੀਗੇਸ਼ਨ) ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਸਦਰ ਪੁਲਸ ਨੇ ਡੀ. ਐੱਸ. ਪੀ. (ਸਪੈਸ਼ਲ ਬਰਾਂਚ) ਸਰਬਜੀਤ ਰਾਏ ਦੀ ਅਗਵਾਈ ਹੇਠ ਸਦਰ ਥਾਣਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਅਤੇ ਏ. ਐੱਸ. ਆਈ. ਪਰਮਜੀਤ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਪਿੰਡ ਕੋਟਲਾ ਜੰਗਾ ਪੁਲ ਸੂਆ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਆਬਦ ਅਲੀ ਸੱਈਦ ਪੁੱਤਰ ਜਫਰ ਅਲੀ ਅਤੇ ਰਬਾਬ ਪਤਨੀ ਆਬਦ ਅਲੀ ਵਾਸੀ ਜੌਲੀ ਚੈਂਬਰ, ਨੋਰੋਜੀ ਹਿੱਲ ਨੇੜੇ ਰੇਲਵੇ ਸਟੇਸ਼ਨ ਮੁੰਬਈ ਦੇ ਰਹਿਣ ਵਾਲੇ ਹਨ, ਜੋ ਭਾਰੀ ਮਾਤਰਾ 'ਚ ਹੈਰੋਇਨ ਲੈ ਕੇ ਨਕੋਦਰ ਆ ਰਹੇ ਹਨ, ਜਿਸ 'ਤੇ ਸਦਰ ਪੁਲਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ। ਬੀਤੇ ਦਿਨ ਦੁਪਹਿਰ ਪੁਲਸ ਪਾਰਟੀ ਨੇ ਬੱਸ ਅੱਡਾ ਗੋਹੀਰਾਂ ਤੋਂ ਪਿੰਡ ਕੋਟਲਾ ਜੰਗਾ ਵੱਲ ਨੂੰ ਪੈਦਲ ਆ ਰਹੇ ਉਕਤ ਪਤੀ-ਪਤਨੀ ਨੂੰ ਕਾਬੂ ਕਰਕੇ 700 ਗ੍ਰਾਮ ਹੈਰੋਇਨ ਬਰਾਮਦ ਕੀਤੀ।

 


ਐੱਸ. ਪੀ. ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਡੀ. ਐੱਸ. ਪੀ. ਸਰਬਜੀਤ ਰਾਏ ਦੀ ਹਾਜ਼ਰੀ ਵਿਚ ਪੁਲਸ ਨੇ ਤਲਾਸ਼ੀ ਲੈਣ 'ਤੇ ਆਬਦ ਅਲੀ ਦੇ ਬੈਗ 'ਚੋਂ 500 ਗ੍ਰਾਮ ਅਤੇ ਉਸ ਦੀ ਪਤਨੀ ਰਬਾਬ ਦੇ ਸੈਂਡਲਾਂ ਦੀ ਹੀਲ ਉਖਾੜੀ ਗਈ ਤਾਂ ਉਸ 'ਚੋਂ 200 ਗ੍ਰਾਮ ਹੈਰੋਇਨ ਨਿਕਲੀ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਬਰਾਮਦ ਹੈਰੋਇਨ ਦੀ ਕੀਮਤ ਲਗਭਗ ਸਾਢੇ ਤਿੰਨ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪਤੀ-ਪਤਨੀ 60 ਹਜ਼ਾਰ ਰੁਪਏ ਦੇ ਲਾਲਚ 'ਚ ਗਏ ਜੇਲ
ਪੁਲਸ ਨੂੰ ਪੁੱਛਗਿੱਛ ਵਿਚ ਪਤਾ ਲੱਗਾ ਕਿ ਉਕਤ ਪਤੀ-ਪਤਨੀ ਦੀ ਮੁੰਬਈ 'ਚ ਕੌਸਮੈਟਿਕਸ ਤੇ ਗਾਰਮੈਂਟਸ ਦੀ ਦੁਕਾਨ ਹੈ। ਜਿੱਥੇ ਨਾਈਜੀਰੀਅਨ ਨਾਲ ਜਾਣ-ਪਛਾਣ ਹੋ ਗਈ, ਜਿਸ ਨੇ ਉਕਤ ਜੋੜੇ ਨੂੰ ਪੈਸੇ ਕਮਾਉਣ ਦਾ ਲਾਲਚ ਦੇਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੂੰ ਇਕ ਪਾਰਸਲ ਪੰਜਾਬ 'ਚ ਸਪਲਾਈ ਕਰਨ ਬਦਲੇ 60 ਹਜ਼ਾਰ ਰੁਪਏ ਮਿਲਣੇ ਸਨ। ਉਕਤ ਜੋੜੇ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

shivani attri

This news is Content Editor shivani attri