ਸੁਰਾਜਕੁੱਢ ਦੀ ਪੁਲਸ ਨੇ ਪਤੀ-ਪਤਨੀ ਨੂੰ ਕੀਤਾ ਗ੍ਰਿਫਤਾਰ

03/16/2020 10:40:08 AM

ਜਲੰਧਰ (ਮ੍ਰਿਦੁਲ)— ਥਾਣਾ ਰਾਮਾਮੰਡੀ ਅਤੇ ਫਰੀਦਾਬਾਦ ਦੇ ਸੁਰਾਜਕੁੱਢ ਦੀ ਪੁਲਸ ਨੇ ਛਾਪਾਮਾਰੀ ਕਰਕੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪਤੀ-ਪਤਨੀ ਦੀ ਪਛਾਣ ਬੋਹਾ ਦੇ ਰਹਿਣ ਵਾਲੇ ਰਮਨ ਕੁਮਾਰ ਅਤੇ ਸੁਨੀਤਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਐਤਵਾਰ ਸੁਰਾਜਕੁੰਢ ਹਰਿਆਣਾ ਦੀ ਪੁਲਸ ਛਾਪੇਮਾਰੀ ਲਈ ਜਲੰਧਰ ਆਈ ਸੀ। ਮੁਲਜ਼ਮਾਂ ਤੋਂ ਪੁੱਛਗਿੱਛ 'ਚ ਪੁਲਸ ਨੇ ਕਾਕੀ ਪਿੰਡ ਨੇੜੇ ਇਕ ਨਾਮੀ ਜਿਊਲਰ ਦੀ ਦੁਕਾਨ 'ਤੇ ਵੀ ਛਾਪਾਮਾਰੀ ਕਰਕੇ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਮਦਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ 19 ਫਰਵਰੀ ਨੂੰ ਫਰੀਦਾਬਾਦ 'ਚ ਇਕ ਔਰਤ ਨੂੰ ਘਰ 'ਚ ਹੀ ਬੰਦੀ ਬਣਾ ਕੇ ਉਸ ਦੇ ਘਰੋਂ ਗਹਿਣੇ ਅਤੇ ਹੋਰ ਸਾਮਾਨ ਲੁੱਟ ਲਿਆ ਸੀ, ਇਸ ਮਾਮਲੇ 'ਚ ਪੁਲਸ ਨੇ ਮਾਮਲਾ ਦਰਜ ਕਰ ਕੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੇਰ ਰਾਤ ਪੁਲਸ ਮੁਲਜ਼ਮਾਂ ਨੂੰ ਲੈ ਕੇ ਫਰੀਦਾਬਾਦ ਲਈ ਰਵਾਨਾ ਹੋ ਗਈ।


shivani attri

Content Editor

Related News