ਘਰੇਲੂ ਲੜਾਈ ''ਚ ਪਤੀ, ਪਤਨੀ ਤੇ ਪੁੱਤ ਜਖਮੀ

05/11/2020 12:16:56 PM

ਲੋਹੀਆਂ ਖ਼ਾਸ(ਮਨਜੀਤ) -ਆਪਸੀ ਰਿਸ਼ਤਿਆਂ ਵਿਚ ਪਈ ਤਰੇੜ ਦੇ ਚੱਲਦਿਆਂ ਪਿੰਡ ਨੱਲ ਵਿਖੇ ਪਤੀ, ਪਤਨੀ ਤੇ ਪੁੱਤ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ਼ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਨੱਲ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਤੇ ਮੇਰੇ ਪਤੀ ਵਿਚਕਾਰ ਲੜਾਈ ਝਗੜਾ ਚੱਲਦਾ ਅਾ ਰਿਹਾ ਸੀ। ਜਿਸ ਦੇ ਚੱਲਦਿਆਂ ਤਲਾਕ ਤੱਕ ਦੀ ਨੌਬਤ ਅਾ ਗਈ ਜਿਸ 'ਤੇ ਇਕ ਦੋ ਵਾਰ ਪੰਚਾੲਿਤੀ ਫ਼ੈਸਲਾ ਵੀ ਹੋ ਚੁੱਕਾ ਸੀ। ਪਰ ਮੇਰੇ ਪਤੀ ਵੱਲੋਂ ਫੈਸਲੇ ਮੁਤਾਬਕ ਨਾ ਪੈਸੇ ਦਿੱਤੇ ਅਤੇ ਨਾ ਹੀ ਜ਼ਮੀਨ। ਬੀਤੇ ਦਿਨ ਜਦੋਂ ਮੈਂ ਅਪਣੇ ਪੁੱਤਰ ਮਨਰਾਜ ਸਿੰਘ ਨਾਲ ਸਾਗ ਤੋੜਨ ਲਈ ਖੂਹ 'ਤੇ ਗਈ ਤਾਂ ਮੇਰੇ ਪਤੀ ਅਤੇ ਦਿਉਰ ਨੇ ਮੇਰੇ ਅਤੇ ਮੇਰੇ ਪੁੱਤਰ ਨਾਲ ਕੁੱਟ ਮਾਰ ਕੀਤੀ।  

ਦੂਜੇ ਪਾਸੇ  ਬਲਵਿੰਦਰ ਸਿੰਘ ਲਾਡੀ ਤੇ ਸਰਬਣ ਸਿੰਘ ਦਾ ਕਹਿਣਾ ਸੀ ਕਿ ਫ਼ੈਸਲੇ ਮੁਤਾਬਕ ਅਸੀਂ ਪੈਸੇ ਪਿੰਡ ਦੇ ਸਾਂਝੇ ਤੇ ਮੁਹਤਬਰ ਵਿਅਕਤੀ ਕੋਲ ਰੱਖਣ ਨੂੰ ਰਾਜੀ ਸੀ ਕਿ ਜਦੋਂ ਕੋਰਟ ਵਿਚ ਤਲਾਕ ਹੋ ਜਾਵੇ ਤਾਂ ਮਨਜੀਤ ਕੌਰ ਨੂੰ ਪੈਸੇ ਦਿੱਤੇ ਜਾਣ। ਪਰ ਮਨਜੀਤ ਕੌਰ ਖੁਦ ਪੈਸੇ ਲੈਣਾ ਚਾਹੁੰਦੀ ਸੀ ਜਿਸ ਕਰਕੇ ਫ਼ੈਸਲਾ ਸੀਰੇ ਨਹੀਂ ਲੱਗਾ। ਇਸ ਬਾਰੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਬਿਆਨ ਲੈਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
 


Harinder Kaur

Content Editor

Related News