PPR ਮਾਲ ''ਚ ਦੋਵੇਂ ਹੁੱਕਾ ਬਾਰਾਂ ਦੇ ਬਾਹਰ ਤਾਇਨਾਤ ਕੀਤੀਆਂ ਪੀ. ਸੀ. ਆਰ. ਟੀਮਾਂ

12/02/2019 12:19:18 PM

ਜਲੰਧਰ (ਵਰੁਣ)— ਪੀ. ਪੀ. ਆਰ. ਮਾਲ ਮਾਰਕੀਟ 'ਚ ਸਥਿਤ ਦੋਵੇਂ ਹੁੱਕਾ ਬਾਰਾਂ ਦੇ ਬਾਹਰ ਪੀ. ਸੀ. ਆਰ. ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੀ ਆੜ 'ਚ ਚੱਲ ਰਹੇ ਹੁੱਕਾ ਬਾਰ ਮਾਲਕਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਦੋਬਾਰਾ ਤੋਂ ਹੁੱਕਾ ਬਾਰ ਚਲਾਇਆ ਤਾਂ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾਵੇਗਾ।

ਇੰਸ. ਨਵੀਨ ਪਾਲ ਨੇ ਦੱਸਿਆ ਕਿ ਹੁੱਕਾ ਬਾਰ ਨੂੰ ਬੰਦ ਰੱਖਣ ਲਈ ਪੀ. ਸੀ. ਆਰ. ਟੀਮਾਂ ਬਾਰ ਦੇ ਬਾਹਰ ਤਾਇਨਾਤ ਹਨ, ਜਦਕਿ ਪੈਟਰੋਲਿੰਗ ਦੇ ਸਮੇਂ ਦੂਜੀਆਂ ਟੀਮਾਂ ਉੱਥੇ ਚੈਕਿੰਗ ਲਈ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੀ. ਪੀ. ਆਰ. ਮਾਲ 'ਚ ਦੋ ਹੀ ਹੁੱਕਾ ਬਾਰਾਂ ਸਨ, ਜਿਨ੍ਹਾਂ 'ਚੋਂ ਇਕ ਹੁੱਕਾ ਬਾਰ ਖਿਲਾਫ ਇਕ ਮਹੀਨਾ ਪਹਿਲਾਂ ਹੀ ਐੱਫ. ਆਈ. ਆਰ. ਦਰਜ ਕੀਤੀ ਸੀ, ਜਦਕਿ ਹਾਲ 'ਚ ਹੀ ਸੋਲਕਰਮਾ ਨਾਂ ਦੇ ਰੈਸਟੋਰੈਂਟ 'ਚ ਕਾਰਵਾਈ ਕੀਤੀ ਗਈ।

ਅਜੇ ਵੀ ਸ਼ਹਿਰ 'ਚ ਚੱਲ ਰਹੇ ਹੁੱਕਾ ਬਾਰ
ਸ਼ਹਿਰ 'ਚ ਅਜੇ ਵੀ ਹੁੱਕਾ ਬਾਰ ਬਿਨਾਂ ਕਿਸੇ ਖੌਫ ਦੇ ਚਲਾਏ ਜਾ ਰਹੇ ਹਨ। ਮਾਡਲ ਟਾਊਨ 'ਚ ਬੇਸਮੈਂਟ 'ਚ ਸਥਿਤ ਇਕ ਰੈਸਟੋਰੈਂਟ 'ਚ ਸ਼ਰੇਆਮ ਹੁੱਕਾ ਬਾਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗਾਂਧੀ ਕੈਂਪ ਕੋਲ ਇਕ ਰੈਸਟੋਰੈਂਟ 'ਚ ਹੁੱਕਾ ਪੀਣ ਵਾਲੇ ਨੌਜਵਾਨਾਂ ਨੂੰ ਰੈਸਟਰੈਂਟ ਦੀ ਬੈਕ ਸਾਈਡ ਤੋਂ ਐਂਟਰੀ ਦਿੱਤੀ ਜਾਂਦੀ ਹੈ ਅਤੇ ਉਥੋਂ ਹੀ ਕੱਢਿਆ ਜਾਂਦਾ ਹੈ। ਹੁੱਕਾ ਬਾਰ ਨੂੰ ਬੰਦ ਕਰਨ ਲਈ ਥਾਣਾ ਨੰ. 7 ਤੋਂ ਇਲਾਵਾ ਹੋਰ ਕਿਸੇ ਵੀ ਥਾਣੇ ਦੀ ਪੁਲਸ ਨੇ ਕੋਈ ਕਾਰਵਾਈ ਤੱਕ ਨਹੀਂ ਕੀਤੀ, ਜਦਕਿ ਸ਼ਹਿਰ 'ਚ ਹੁੱਕਾ ਬਾਰਾਂ ਦੀ ਗਿਣਤੀ ਤਿੰਨ ਦਰਜਨ ਦੇ ਕਰੀਬ ਹੈ।

shivani attri

This news is Content Editor shivani attri