ਘਰ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ, ਸੁੱਤੇ ਪਏ 9 ਵਿਅਕਤੀਆਂ ਦੇ ਮਸਾਂ ਬਚੀ ਜਾਨ

10/25/2023 5:34:11 PM

ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਦੇ ਗਾਂਧੀ ਨਗਰ ’ਚ ਵਿਨੋਦ ਕੁਮਾਰ ਗੁਪਤਾ ਦੇ ਘਰ ’ਚ ਅੱਧੀ ਰਾਤ ਨੂੰ ਅਚਾਨਕ ਅੱਗ ਲੱਗਣ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਕਿਸ਼ਨਾ ਪੁੱਤਰ ਵਿਨੋਦ ਕੁਮਾਰ ਗੁਪਤਾ ਵਾਸੀ ਗਾਂਧੀ ਨਗਰ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਆਪਣੇ ਘਰ ’ਚ ਸੁੱਤੇ ਪਏ ਸਨ ਅਤੇ ਉੱਪਰ ਚੁਬਾਰੇ ’ਤੇ ਸੇਵਾਦਾਰ ਅਤੇ ਉਸ ਦਾ ਪਰਿਵਾਰ ਸੁੱਤਾ ਪਿਆ ਸੀ। ਰਾਤ 12:30 ਵਜੇ ਦੇ ਕਰੀਬ ਘਰ ’ਚ ਧੂੰਆਂ ਹੀ ਧੂੰਆਂ ਹੋ ਗਿਆ, ਜਦ ਧੂੰਆਂ ਵੇਖ ਕੇ ਪਰਿਵਾਰ ਦੇ ਮੈਂਬਰ ਉੱਠੇ ਤਾਂ ਵੇਖਿਆ ਕਿ ਘਰ ’ਚ ਬਣੇ ਮੰਦਿਰ ਅਤੇ ਹੋਰ ਕਮਰਿਆਂ ’ਚ ਅੱਗ ਪੂਰੀ ਤਰ੍ਹਾਂ ਭੜਕੀ ਹੋਈ ਸੀ। ਉਨ੍ਹਾਂ ਸਾਰਿਆਂ ਨੇ ਘਰ ਦੇ ਪਿਛਲੇ ਪਾਸੇ ਲੱਗੇ ਗੇਟ ਰਾਹੀਂ ਦੌੜ ਕੇ ਜਾਨਾਂ ਬਚਾਈਆਂ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗੇ। ਅੱਗ ਦਾ ਪਤਾ ਲੱਗਣ ’ਤੇ 1 ਵਜੇ ਦੇ ਕਰੀਬ ਪਹਿਲਾਂ 100 ਨੰਬਰ ’ਤੇ ਫੋਨ ਕੀਤਾ ਅਤੇ ਉਸ ਤੋਂ ਬਾਅਦ 101 ਨੰਬਰ ’ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪਰ ਸਵੇਰੇ 11 ਵਜੇ ਤੱਕ ਵੀ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ।

ਇਹ ਵੀ ਪੜ੍ਹੋ: ਕੰਗਾਲ ਪਾਕਿ 'ਚ ਮੁਲਾਜ਼ਮਾਂ 'ਤੇ ਡਿੱਗ ਸਕਦੀ ਹੈ ਮਹਿੰਗਾਈ ਦੀ ਗਾਜ, ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਸਰਕਾਰ

ਘਰ ਦੇ ਆਲੇ-ਦੁਆਲੇ ਦੇ ਲੋਕਾਂ ਨੇ ਰਲ ਕੇ ਅੱਗ ’ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਉਨ੍ਹਾਂ ਦੀ ਮਾਤਾ ਸ਼ਿਲਪੀ ਪਤਨੀ ਵਿਨੋਦ ਗੁਪਤਾ ਨੂੰ ਗੈਸ ਚੜ੍ਹਨ ਕਰਕੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਕਿਸ਼ਨਾ ਪੁੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਸਹੀ ਤਰਾਂ ਪਤਾ ਨਹੀਂ ਲੱਗ ਸਕਿਆ। ਇਸ ਅੱਗ ਲੱਗਣ ਨਾਲ 4 ਤੋਂ 5 ਲੱਖ ਰੁਪਏ ਦਾ ਸੜ ਕੇ ਸੁਆਹ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾਂ ਆਦਮਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਵਿਚਾਲੇ ਜਲੰਧਰ 'ਚ ਵੀਜ਼ਾ ਅਰਜ਼ੀਆਂ ਸਬੰਧੀ ਅਹਿਮ ਖ਼ਬਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri