ਵਿਕਾਸ ਪੱਖੋਂ ਹੁਸ਼ਿਆਰਪੁਰ ਦੀ ਬਦਲੀ ਜਾਵੇਗੀ ਨੁਹਾਰ : ਅਰੋਡ਼ਾ

12/18/2019 1:07:30 AM

ਹੁਸ਼ਿਆਰਪੁਰ,(ਘੁੰਮਣ)- ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਲਈ ਜੀਅ-ਤੋਡ਼ ਯਤਨ ਕੀਤੇ ਜਾ ਰਹੇ ਹਨ ਅਤੇ ਵਿਕਾਸ ਪੱਖੋਂ ਹੁਸ਼ਿਆਰਪੁਰ ਦੀ ਨੁਹਾਰ ਬਦਲੀ ਜਾਵੇਗੀ। ਇਹ ਵਿਚਾਰ ਉਨ੍ਹਾਂ ਵਾਰਡ ਨੰ. 20 ਅਤੇ 27 ’ਚ ਵਾਟਰ ਸਪਲਾਈ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਉਨ੍ਹਾਂ ਸਾਰੇ ਖੇਤਰਾਂ ’ਚ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ ਅਤੇ ਸੀਵਰੇਜ ਪਾਈਪ ਪਾਏ ਜਾ ਰਹੇ ਹਨ, ਜਿਥੇ ਹੁਣ ਤੱਕ ਇਹ ਸਹੂਲਤ ਨਹੀਂ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ’ਚ ਹਰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ’ਚ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਜਿਥੇ ਪਾਰਕਾਂ ’ਚ ਓਪਨ ਜਿਮ ਲਾਏ ਜਾ ਰਹੇ ਹਨ, ਉਥੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਪ੍ਰਮੁੱਖ ਸਥਾਨਾਂ ’ਤੇ ਅਤਿ-ਆਧੁਨਿਕ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਜਾ ਰਹੇ ਹਨ ਤਾਂ ਜੋ ਅਪਰਾਧਕ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ’ਚ ਬਿਨਾਂ ਕਿਸੇ ਭੇਦਭਾਵ ਦੇ ਲਗਾਤਾਰ ਵਿਕਾਸ ਕਰਵਾ ਰਹੀ ਹੈ। ਸ਼੍ਰੀ ਅਰੋਡ਼ਾ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਤੱਕ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਹਰੇਕ ਯੋਜਨਾ ਪਹੁੰਚੇ, ਇਸ ਲਈ ਉਪ ਮੰਡਲ ਪੱਧਰ ’ਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਾਏ ਜਾ ਰਹੇ ਹਨ, ਜਿਸ ਤਹਿਤ ਸਾਰੇ ਵਿਭਾਗ ਇਕ ਹੀ ਛੱਤ ਹੇਠ ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਸਰਕਾਰ ਦੁਆਰਾ ਚਲਾਈਆਂ ਗਈਆਂ ਯੋਜਨਾਵਾਂ ਵਿਚ ਸ਼ਾਮਲ ਕਰਦੇ ਹਨ, ਜਿਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਯੋਜਨਾ ਦਾ ਲਾਭ ਨਹੀਂ ਮਿਲਿਆ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪ ਲਾਏ ਜਾ ਰਹੇ ਹਨ। ਇਸੇ ਕਡ਼ੀ ਤਹਿਤ ਜ਼ਿਲੇ ਦੇ ਸਾਰੇ ਬਲਾਕਾਂ ਵਿਚ ਬੀ. ਡੀ. ਪੀ. ਓ. ਦਫ਼ਤਰਾਂ ’ਚ 30 ਦਸੰਬਰ ਤੱਕ ਪਲੇਸਮੈਂਟ ਕੈਂਪ ਵੀ ਲਾਏ ਜਾ ਰਹੇ ਹਨ।

ਇਸ ਮੌਕੇ ਕੁਲਵਿੰਦਰ ਸਿੰਘ ਹੁੰਦਲ, ਗੁਰਮੇਜ ਸਿੰਘ, ਹਰਵਿੰਦਰ ਬੱਬੀ, ਰਾਮ ਲੁਭਾਇਆ, ਦੇਵ ਰਾਜ, ਕਾਲੀ ਦਾਸ, ਕੁਲਦੀਪ ਲਾਡੀ, ਡਾ. ਵਿਜੇ, ਬਲਵੰਤ ਰਾਏ, ਜਸਵੰਤ ਰਾਏ ਕਾਲੀਆ, ਓਂਕਾਰ ਸਿੰਘ, ਸ਼੍ਰੀਮਤੀ ਨੀਤਾ, ਰਿਤੇਸ਼ ਕੁਮਾਰ, ਮਹੇਸ਼ ਕੈਲਾਸ਼, ਬਲਵਿੰਦਰ ਕੁਮਾਰ, ਮਨੋਜ ਭਾਰਤੀ, ਹਰਬੰਸ ਕੌਰ, ਰਮਾ ਰਾਣੀ, ਮੰਜੂ ਦੇਵੀ, ਸੁਖਜਿੰਦਰ ਕੌਰ, ਪ੍ਰਿਅੰਕਾ ਸ਼ਰਮਾ, ਮਧੂ ਬਾਲਾ, ਵਿਮਲਾ ਦੇਵੀ, ਲੀਲਾ ਦੇਵੀ, ਸਪਨਾ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।

Bharat Thapa

This news is Content Editor Bharat Thapa