ਡਿਊਟੀ ਦੌਰਾਨ ਮੌਤ ਦਾ ਸ਼ਿਕਾਰ ਹੋਏ ਸੂਬੇਦਾਰ ਦਾ ਫੌਜੀ ਸਨਮਾਨ ਦੇ ਨਾਲ ਹੋਇਆ ਅੰਤਿਮ ਸੰਸਕਾਰ

05/13/2020 2:11:30 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਅਸਾਮ ਰਾਈਫਲਜ਼ 'ਚ ਇੰਡੋ ਮਿਆਂਮਾਰ ਬਾਰਡਰ ਤਾਇਨਾਤ ਸੂਬੇਦਾਰ ਸਰਵਣ ਸਿੰਘ ਦਾ ਅੱਜ ਉਸ ਦੇ ਪਿੰਡ ਜੌੜਾ 'ਚ ਫੌਜੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜੌੜਾ ਨਿਵਾਸੀ ਪ੍ਰਕਾਸ਼ ਰਾਮ ਦੇ ਪੁੱਤਰ ਸੂਬੇਦਾਰ ਸਰਵਣ ਸਿੰਘ ਨੂੰ ਬੀਤੇ ਦਿਨ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

PunjabKesari

ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰ ਦੀਆਂ ਅਨੇਕਾਂ ਨਮ ਅੱਖਾਂ ਦੀ ਮੌਜੂਦਗੀ 'ਚ ਉੱਚੀ ਬੱਸੀ ਆਰਮੀ ਸਟੇਸ਼ਨ ਤੋਂ ਆਈ ਫੌਜ ਦੀ ਟੀਮ ਨੇ ਸਰਵਣ ਸਿੰਘ ਨੂੰ ਸਲਾਮੀ ਦਿੱਤੀ। ਇਸ ਮੌਕੇ ਸੂਬੇਦਾਰ ਦੇ ਭਰਾ ਸੁਲਿੰਦਰ ਸਿੰਘ ਨੇ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਸੂਬੇਦਾਰ ਦੇ ਭਰਾ ਸੁਲਿੰਦਰ ਸਿੰਘ ਨੇ ਦੱਸਿਆ ਕਿ ਸਰਵਣ ਸਿੰਘ ਨੇ 37 ਸਾਲ ਦੇਸ਼ ਦੀ ਸੇਵਾ ਕੀਤੀ ਹੈ। ਸੂਬੇਦਾਰ ਆਪਣੇ ਪਿੱਛੇ ਪਤਨੀ ਹਰਪ੍ਰੀਤ ਕੌਰ, ਇਕ ਬੇਟਾ ਜੋ ਦੁਬਈ ਰਹਿੰਦਾ ਹੈ ਅਤੇ ਬੇਟੀ ਜੋ ਕਨੇਡਾ ਵਿਖੇ ਰਹਿ ਰਹੀ ਹੈ ਛੱਡ ਗਿਆ ਹੈ।


shivani attri

Content Editor

Related News