ਨਿਯਮਾਂ ਦੀ ਉਲੰਘਣਾ ਕਰਨ ’ਤੇ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਰੇਹੜੀ ਵਾਲਿਆਂ ਦੀ ਛਿੱਤਰ ਪਰੇਡ

03/30/2020 2:04:36 PM

ਹੁਸ਼ਿਆਰਪੁਰ (ਅਮਰੀਕ) - ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਲਾਕਡਾਊਨ ਦੇ ਮੌਕੇ ਸਰਕਾਰ ਵਲੋਂ ਜਿਥੇ ਲੋਕਾਂ ਲਈ ਘਰ-ਘਰ ਸਬਜ਼ੀਆਂ ਅਤੇ ਫਰੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਗਈ, ਉੱਥੇ ਹੀ ਕੁਝ ਰੇਹੜੀਆਂ ਵਾਲੇ ਸੜਕਾਂ ’ਤੇ ਰੇਹੜੀ ਖੜ੍ਹੀਆਂ ਕਰਕੇ ਸਾਮਾਨ ਵੇਚਦੇ ਨਜ਼ਰ ਆ ਰਹੇ ਹਨ। ਮਨਾ ਕਰਨ ਦੇ ਬਾਵਜੂਦ ਸਾਮਾਨ ਵੇਚਣ ਵਾਲੇ ਰੇਹੜੀਆਂ ਵਾਲੀਆਂ ’ਤੇ ਪ੍ਰਸ਼ਾਸਨ ਵਲੋਂ ਅੱਜ ਸਖ਼ਤ ਕਾਰਵਾਈ ਕੀਤੀ ਗਈ। ਮੰਡੀ ਬੋਰਡ ਦੇ ਅਧਿਕਾਰੀਆਂ ਨੇ ਰੇਹੜੀਆਂ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਛਿੱਤਰ ਪਰੇਡ ਕੀਤੀ। ਇਸ ਮਾਮਲੇ ਦੇ ਸਬੰਧ ’ਚ ਜਦੋਂ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਰੇਹੜੀਆਂ ਵਾਲਿਆਂ ਨੂੰ ਹਿਦਾਇਤ ਕੀਤੀ ਗਈ ਸੀ ਕਿ ਉਹ ਗਲੀ ਮੁਹੱਲਿਆਂ ਚ ਜਾ ਕੇ ਸਾਮਾਨ ਵੇਚਣ ਨਾ ਕਿ ਸੜਕਾਂ ’ਤੇ ਖੜ੍ਹੇ ਹੋ ਕੇ। 

ਪੜ੍ਹੋ ਇਹ ਖਬਰ ਵੀ - ‘ਹੁਣ ਤੱਕ ਦੇ ਮਿਲੇ ਜੀਵਨ ਲਈ ਸ਼ੁਕਰਾਨਾ’

ਲਾਕਡਾਊਨ ਦੇ ਸਮੇਂ ਜੋ ਕੁਝ ਵੀ ਹੋ ਰਿਹਾ, ਉਸ ਨੂੰ ਦੇਖ ਕੇ ਇੰਝ ਲੱਗਦਾ ਜਿਵੇਂ ਪ੍ਰਸ਼ਾਸਨ ਅਜੇ ਵੀ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਪ੍ਰਸ਼ਾਸਨ ਵਲੋਂ ਜੋ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਉਨ੍ਹਾਂ ’ਤੇ ਅਮਲ ਕੋਈ ਨਹੀਂ ਕਰ ਰਿਹਾ। ਦੱਸ ਦੇਈਏ ਕਿ ਇਸ ਬਾਰੇ ਕਈ ਵਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਇਤਲਾਹ ਦਿੱਤੀ ਸੀ ਪਰ ਇਕ ਹਫ਼ਤੇ ਤੋਂ ਕੋਈ ਕਾਰਵਾਈ ਨਹੀਂ ਹੋਈ। 

ਪੜ੍ਹੋ ਇਹ ਖਬਰ ਵੀ - ‘ਰੱਬ ਵਰਗਾ ਹੁੰਦਾ ਹੈ ਇਕ ਦੋਸਤ ਦਾ ਸਹਾਰਾ’

rajwinder kaur

This news is Content Editor rajwinder kaur