ਹੁਸ਼ਿਆਰਪੁਰ ''ਚ ਚੀਤਾ ਆਉਣ ਦੀ ਖਬਰ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

04/08/2020 12:34:29 AM

ਹੁਸ਼ਿਆਰਪੁਰ,(ਅਮਰਿੰਦਰ) : ਹੁਸ਼ਿਆਰਪੁਰ 'ਚ ਅੱਜ ਚੀਤਾ ਆਉਣ ਦੀ ਖਬਰ ਨੇ ਦੇਰ ਰਾਤ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਹਾਲਾਂਕਿ ਇਸ ਗੱਲ ਦੀ ਅਜੇ ਕਿਸੇ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਕਾਰਨ ਕਲੋਨੀ ਛਾਊਣੀ ਕਲਾ ਅਤੇ ਸ਼ੇਰਗੜ੍ਹ ਪਿੰਡ 'ਚ ਦੇਰ ਰਾਤ ਤਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਸਬੰਧੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਜਾਨਵਰ ਦਰਖਤ 'ਤੇ ਚੜ੍ਹਿਆ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਚੀਤਾ ਆਖ ਰਹੇ ਹਨ। ਹਾਲਾਂਕਿ ਇਹ ਵੀਡੀਓ ਕਾਫੀ ਜ਼ਿਆਦਾ ਦੂਰੀ ਤੋਂ ਬਣਾਈ ਗਈ ਹੈ, ਜਿਸ 'ਚ ਇਹ ਸਪੱਸ਼ਟ ਨਹੀਂ ਹੋ ਰਿਹਾ ਹੈ ਕਿ ਦਰੱਖਤ 'ਤੇ ਚੜਿਆ ਚੀਤਾ ਹੈ ਜਾਂ ਹੋਰ ਕੋਈ ਜਾਨਵਰ। ਇਹ ਖਬਰ ਇਲਾਕੇ 'ਚ ਅੱਗ ਵਾਂਗ ਫੈਲਣ ਕਾਰਨ ਹਰ ਪਾਸੇ ਸਹਿਮ ਦਾ ਮਾਹੌਲ ਹੈ।  

Deepak Kumar

This news is Content Editor Deepak Kumar