ਹੁਸ਼ਿਆਰਪੁਰ ''ਚ 23 ਨੂੰ ਪੁੱਜੇਗੀ ਲਖੀਮਪੁਰ ਖੀਰੀ ''ਚ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਦੀ ਕਲਸ਼ ਯਾਤਰਾ

10/22/2021 4:18:30 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਗਏ ਚੌਲਾਂਗ ਟੋਲ ਪਲਾਜ਼ਾ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਦੌਰਾਨ ਜਥੇਬੰਦੀ ਦੇ ਪ੍ਰਧਾਨ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ 'ਚ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਨੂੰ ਲੈ ਕੇ ਕੱਢੀ ਜਾ ਰਹੀ ਕਲਸ਼ ਯਾਤਰਾ 23 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਪਹੁੰਚੇਗੀ।

ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਆਰੂਸਾ ਆਲਮ ਦੇ ਕਥਿਤ ISI ਕੁਨੈਕਸ਼ਨ ਦੀ ਹੋਵੇਗੀ ਜਾਂਚ
ਇਹ ਕਲਸ਼ ਯਾਤਰਾ ਸਵੇਰੇ 10 ਵਜੇ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਮਾਹਿਲਪੁਰ ਪਹੁੰਚੇਗੀ, 11 ਵਜੇ ਲਾਚੋਵਾਲ ਟੋਲ ਪਲਾਜ਼ਾ, 12 ਵਜੇ ਮਾਨਗੜ ਟੋਲ ਪਲਾਜ਼ਾ, 1 ਵਜੇ ਹਰਸੇ ਮਾਨਸਰ ਟੋਲ ਪਲਾਜ਼ਾ, 2 ਵਜੇ ਦੁਪਹਿਰ ਦਸੂਹਾ, 3 ਵਜੇ ਚੌਲਾਂਗ ਟੋਲ ਪਲਾਜ਼ਾ, 4 ਵਜੇ ਕਿਸ਼ਨਗੜ, ਸ਼ਾਮ 5 ਵਜੇ ਜਲੰਧਰ ਨੇੜੇ ਜਮਸ਼ੇਰ ਰੋਡ ਅਤੇ ਰਾਤ ਦਾ ਠਹਿਰਾਓ ਫਗਵਾੜਾ ਵਿਖੇ ਹੋਵੇਗਾ। ਅਗਲੇ ਦਿਨ 24 ਅਕਤੂਬਰ ਨੂੰ ਸਵੇਰੇ 10 ਵਜੇ ਫਿਲੌਰ ਟੋਲ ਪਲਾਜ਼ਾ, 11 ਵਜੇ ਗੋਲ ਚੋਂਕ ਫਗਵਾੜਾ, 12 ਵਜੇ ਬਹਿਰਾਮ ਟੋਲ ਪਲਾਜ਼ਾ, 12 ,30 ਵਜੇ ਖਟਕਲ ਕਲਾ, 1 ਵਜੇ ਨਵਾਂ ਸ਼ਹਿਰ, 2 ਵਜੇ ਗੜਸ਼ੰਕਰ ਨੂਰਪੁਰ ਬੇਦੀ ਤੋਂ ਹੁੰਦੀ ਹੋਈ ਸ਼ਾਮ 4 ਵਜੇ ਸ੍ਰੀ ਕੀਰਤਪੁਰ ਸਾਹਿਬ ਪਹੁੰਚੇਗੀ, ਜਿੱਥੇ ਅਸਥੀਆਂ ਦਾ ਜਲ ਪ੍ਰਵਾਹ ਕੀਤਾ ਜਾਵੇਗਾ। ਇਸ ਮੌਕੇ ਪ੍ਰਿਥਪਾਲ ਸਿੰਘ ਗੁਰਾਇਆ, ਗੁਰਮਿੰਦਰ ਸਿੰਘ, ਹਰਭਜਨ ਸਿੰਘ ਰਾਪੁਰ, ਜਗਤਾਰ ਸਿੰਘ ਬੱਸੀ, ਰਤਨ ਸਿੰਘ ਖੋਖਰ, ਸਵਰਨ ਸਿੰਘ, ਹਰਦੇਵ ਸਿੰਘ, ਗੁਰਦੇਵ ਸਿੰਘ, ਸਰਬਜੀਤ ਸਿੰਘ ਵਿੱਕੀ, ਹਰਬੰਸ ਸਿੰਘ, ਸੋਨੂ, ਅਵਤਾਰ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ

shivani attri

This news is Content Editor shivani attri