ਹੁਸ਼ਿਆਰਪੁਰ ਦੀ ਬੇਟੀ ਪਾਰੁਲ ਨੇ MI 17ਵੀਂ 5 ਚਾਪਰ ਉਡਾ ਕੇ ਰਚਿਆ ਇਤਿਹਾਸ

05/28/2019 9:39:32 PM

ਹੁਸ਼ਿਆਰਪੁਰ(ਅਮਰਿੰਦਰ ਮਿਸ਼ਰਾ)- ਜੇ ਮਨ ਵਿਚ ਕੁਝ ਕਰਨ ਦੀ ਜਿੱਦ, ਜਜ਼ਬਾ ਤੇ ਜਨੂੰਨ ਆ ਜਾਵੇ ਤਾਂ ਸਾਰੀ ਕਾਇਨਾਤ ਤੁਹਾਡੇ ਸੁਪਨੇ ਨੂੰ ਸਾਕਾਰ ਕਰਨ ਵਿਚ ਅੜਿੱਕਾ ਨਹੀਂ ਬਣ ਸਕਦੀ ਹੈ। ਕੁਝ ਅਜਿਹਾ ਹੀ ਕੰਮ ਹੁਸ਼ਿਆਰਪੁਰ ਜ਼ਿਲੇ ਦੇ ਮੁਕੇਰੀਆਂ ਕਸਬੇ ਦੇ ਨਾਲ ਲੱਗਦੇ ਪਿੰਡ ਕਾਲਾਮੰਜ ਦੇ ਰਹਿਣ ਵਾਲੇ ਅਤੇ ਪੰਜਾਬ ਰੋਡਵੇਜ਼ ਵਿਚ ਡਰਾਈਵਰ ਪ੍ਰਵੀਣ ਭਾਰਦਵਾਜ ਤੇ ਮਾਂ ਪ੍ਰਿਯਾ ਭਾਰਦਵਾਜ ਦੀ ਹੋਣਹਾਰ ਬੇਟੀ ਪਾਰੇਲ ਭਾਰਦਵਾਜ ਨੇ ਕਰ ਦਿਖਾਇਆ ਹੈ। ਫਲਾਈਟ ਲੈਫਟੀਨੈਂਟ ਪਾਰੁਪ ਭਾਰਦਵਾਜ ਦੇਸ਼ ਦੀ ਅਜਿਹੀ ਪਹਿਲੀ ਮਹਿਲਾ ਪਾਇਲਟ ਹੈ ਜਿਨ੍ਹਾਂ ਨੇ ਐੱਮ. ਆਈ. 17 ਵੀ 5 ਚਾਪਰ ਨੂੰ ਉਡਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਦੇਸ਼ ਵਿਚ ਪਹਿਲੀ ਮਹਿਲਾ ਪਾਇਲਟ ਦਾ ਇਤਿਹਾਸ ਰੱਖ ਪਾਰੁਲ ਨੇ ਨਾ ਸਿਰਫ ਆਪਣੇ ਪਿੰਡ ਕਾਲਾਮੰਜ ਬਲਕਿ ਹੁਸ਼ਿਆਰਪੁਰ ਦੇ ਨਾਲ-ਨਾਲ ਪੰਜਾਬ ਦਾ ਨਾਂ ਪੂਰੇ ਦੇਸ਼ ਵਿਚ ਰੋਸ਼ਨ ਕਰਨ ਦਾ ਕਾਰਨਾਮਾ ਕਰ ਦਿਖਾਇਆ ਹੈ।

ਬਚਪਨ ਤੋਂ ਹੀ ਸੀ ਆਸਮਾਨ 'ਚ ਉਡਣ ਤੇ ਦੇਸ਼ ਪ੍ਰੇਮ ਦਾ ਜਜ਼ਬਾ

ਕਾਲਾਮੰਜ ਪਿੰਡ ਵਿਚ 26 ਸਾਲਾ ਫਲਾਈਟ ਲੈਫਟੀਨੈਂਟ ਪਾਰੁਲ ਭਾਰਦਵਾਜ ਦੇ ਪਿਤਾ ਪ੍ਰਵੀਨ ਭਾਰਦਵਾਜ ਤੇ ਮਾਂ ਪ੍ਰਿਯਾ ਭਾਰਦਵਾਜ ਦੇ ਨਾਲ ਭਰਾ ਦੀਪਾਂਸ਼ੂ ਭਾਰਦਵਾਜ ਨੇ ਦੱਸਿਆ ਕਿ ਪਾਰੁਲ ਦਾ ਬਚਪਨ ਤੋਂ ਹੀ ਆਸਮਾਨ ਵਿਚ ਉਡਣ ਤੇ ਫੌਜ ਵਿਚ ਜਾਣ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸਾਨੂੰ ਖੁਸ਼ੀ ਹੈ ਕਿ ਪਾਰੁਲ ਨੇ ਬਚਪਨ ਵਿਚ ਜੋ ਸੁਪਨੇ ਦੇਖੇ ਸਨ ਉਹ ਸਾਕਾਰ ਹੋਏ ਹ। ਪਾਰੁਲ ਭਾਰਦਵਾਜ ਆਪਣੇ ਨੂੰ ਪਾਇਲਟ ਅਮਨ ਨਿਧੀ (ਝਾਰਖੰਡ) ਤੇ ਫਲਾਈਟ ਲੈਫਟੀਨੈਂਟ ਹਿਨਾ ਜਾਇਸਵਾਲ (ਚੰਡੀਗੜ੍ਹ) ਨਾਲ ਮੱਧਮ ਆਕਾਰ ਦੇ ਹੈਲੀਕਾਪਟਰ ਨੂੰ ਉਡਾਉਣ ਵਾਲੀ ਪਹਿਲੀ ਆਲ ਵੁਮੈਟ ਕਰੂ ਬਣ ਗਈ। ਉਨ੍ਹਾਂ ਨੇ ਬੈਟਲ ਇਨੋਕਯੂਲੇਸ਼ਨ ਟ੍ਰੇਨਿੰਗ ਮਿਸਨ ਦੇ ਤਹਿਤ ਐੱਮ. ਆਈ. 17 ਵੀ ਚਾਪਰ (ਹੈਲੀਕਾਪਟਰ) ਉਡਾਇਆ

ਸਾਲ 2015 ਵਿਚ 7ਵਾਂ ਰੈਂਕ ਹਾਸਲ ਕਰ ਬਣੀ ਥੀ ਪਾਇਲਟ

ਗੌਰਤਲਬ ਹੈ ਕ ਪਾਰੁਲ ਭਾਰਦਵਾਜ ਹੁਸ਼ਿਆਰਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੇਗਪੁਰ ਕਮਲੂਹ (ਮੁਕੇਰੀਆਂ) ਵਿਚ ਸਾਲ 2010 ਵਿਚ ਮੈਟ੍ਰਿਕ ਤੇ 2012 ਵਿਚ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐੱਮ. ਐੱਸ. ਸੀ. ਦੀ ਪੜ੍ਹਾਈ ਬਾਇਓ ਕ੍ਰੈਮਿਸਟਰੀ ਵਿਚ ਪੂਰੀ ਕੀਤੀ ਅਤੇ ਫੌਜ ਵਿਚ ਜਾਣ ਦਾ ਨਿਸ਼ਚੂ ਕਰ ਲਿਆ। ਆਪਣੇ ਜਜ਼ਬੇ ਦੀ ਬਦੌਲਤ ਪਾਰੁਲ 42 ਐੱਮ. ਐੱਸ. ਸੀ. ਡਬਲਯੂ. (ਪੀ.ਸੀ.) ਪਾਇਲਟ ਕੋਰਸ ਕਰਨ ਤੋਂ ਬਾਅਦ 2015 ਵਿਚ 7ਵਾਂ ਰੈਂਕ ਹਾਸਲ ਕਰ ਪਾਇਲਟ ਬਣ ਗਈ।

satpal klair

This news is Content Editor satpal klair