ਚੋਰਾਂ ਨੇ ਮੈਂਬਰ ਪੰਚਾਇਤ ਦੇ ਘਰ ਨੂੰ ਬਣਾਇਆ ਨਿਸ਼ਾਨਾ, ਗਹਿਣਿਆਂ ਸਣੇ ਲੁੱਟੀ ਨਕਦੀ

09/05/2020 3:38:24 PM

ਟਾਂਡਾ ਉੜਮੁੜ (ਪੰਡਿਤ)— ਚੋਰਾਂ ਨੇ ਬੀਤੀ ਪਿੰਡ ਗਿਲਜੀਆਂ ’ਚ ਮੈਂਬਰ ਪੰਚਾਇਤ ਦੇ ਘਰ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਚੋਰਾਂ ਨੇ ਜਰਨੈਲ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਨੂੰ ਉਸ ਸਮੇ ਨਿਸ਼ਾਨਾ ਬਣਾਇਆ ਜਦੋਂ ਉਹ ਮੁਕੇਰੀਆਂ ਦੇ ਹਸਪਤਾਲ ’ਚ ਜ਼ੇਰੇ ਇਲਾਜ ਆਪਣੀ ਪਤਨੀ ਮੈਂਬਰ ਪੰਚਾਇਤ ਬਲਵੀਰ ਕੌਰ ਕੋਲ ਮੌਜੂਦ ਸੀ। ਅੱਜ ਸਵੇਰੇ ਵਾਰਦਾਤ ਬਾਰੇ ਸੂਚਨਾ ਮਿਲਣ ’ਤੇ ਜਰਨੈਲ ਸਿੰਘ ਨੇ ਘਰ ਆ ਕੇ ਨੁਕਸਾਨ ਦਾ ਜਾਇਜਾ ਲਿਆ। 

ਇਹ ਵੀ ਪੜ੍ਹੋ: ਬਿਨਾਂ ਸਹਾਰੇ ਚੱਲਣ 'ਚ ਅਸਮਰਥ ਇਨ੍ਹਾਂ ਅਧਿਆਪਕਾਂ ਨੇ ਕੋਰੋਨਾ ਕਾਲ 'ਚ ਵੀ ਨਿਭਾਈ ਅਹਿਮ ਭੂਮਿਕਾ

ਚੋਰਾਂ ਨੇ ਘਰ ਦੇ ਦਰਵਾਜੇ ਤੋੜੇ ਅਤੇ ਅੰਦਰ ਦਾਖਲ ਹੋ ਕੇ ਅਲਮਾਰੀਆਂ ਆਦਿ ਦੀ ਫਰੋਲਾ ਫਰਾਲੀ ਕਰਕੇ ਇਹ ਚੋਰੀ ਕੀਤੀ। ਜਰਨੈਲ ਸਿੰਘ ਮੁਤਾਬਿਕ ਚੋਰ ਘਰ ’ਚੋਂ ਲਗਭਗ 20 ਤੋਲੇ ਸੋਨੇ ਦੇ ਗਹਿਣੇ ਅਤੇ ਲਗਭਗ 30 ਹਜ਼ਾਰ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਸੂਚਨਾ ਮਿਲਣ ਤੇ ਐੱਸ. ਐੱਚ. ਓ. ਟਾਂਡਾ ਬਿਕਰਮ ਸਿੰਘ ਦੀ ਅਗਵਾਈ ’ਚ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਇਹ ਵੀ ਪੜ੍ਹੋ: ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ 'ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ (ਵੀਡੀਓ)

ਇਹ ਵੀ ਪੜ੍ਹੋ: ਮਾਂ-ਪਿਓ ਦਾ ਸਾਇਆ ਉੱਠਣ ਤੋਂ ਬਾਅਦ ਧੀਆਂ 'ਤੇ ਮੁੜ ਡਿੱਗਾ ਦੁੱਖਾਂ ਦਾ ਪਹਾੜ, ਹੁਣ ਇਕਲੌਤੇ ਭਰਾ ਨੇ ਕੀਤੀ ਖ਼ੁਦਕੁਸ਼ੀ

shivani attri

This news is Content Editor shivani attri