ਚੋਰੀ ਕਰਨ ਦੇ ਦੋਸ਼ 'ਚ 3 ਵਿਅਕਤੀਆਂ ਖਿਲਾਫ ਮਾਮਲਾ ਦਰਜ

05/27/2020 1:23:41 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ)— ਬਲਾਕ ਉੜਮੁੜ ਟਾਂਡਾ ਅਧੀਨ ਆਉਂਦੇ ਪਿੰਡ ਘੋੜੇਵਾਹਾ ਵਿਖੇ ਇਕ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਲੋਕਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਚੋਰੀ ਦਾ ਸ਼ਿਕਾਰ ਹੋਏ ਕੁਲਦੀਪ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਵਡਾਲਾ ਹਾਲ ਵਾਸੀ ਪਿੰਡ ਘੋੜੇਵਾਹਾ ਦੇ ਬਿਆਨਾਂ ਦੇ ਆਧਾਰ 'ਤੇ ਸੰਨੀ ਪੁੱਤਰ ਗੋਗੀ, ਰਾਹੁਲ ਪੁੱਤਰ ਬਿੱਲੂ ਅਤੇ ਰੋਹਿਤ ਪੁੱਤਰ ਮੰਗੀ ਰਾਮ ਤਿੰਨੋਂ ਹੀ ਵਾਸੀ ਪਿੰਡ ਘੋੜੇਵਾਹ ਖਿਲਾਫ ਦਰਜ ਕੀਤਾ ਹੈ।

ਪੁਲਸ ਕੋਲ ਦਰਜ ਕਰਵਾਏ ਗਏ ਆਪਣੇ ਬਿਆਨਾਂ 'ਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਡੀਜ਼ਲ ਮਕੈਨਿਕ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਨਾਨਕਿਆਂ ਦੇ ਪਿੰਡ ਘੋੜੇਵਾਹਾ ਵਿਖੇ ਹੀ ਰਹਿ ਰਿਹਾ ਹੈ। ਬੀਤੀ 19 ਮਾਰਚ ਨੂੰ ਜਦੋਂ ਉਹ ਆਪਣੇ ਜੱਦੀ ਪਿੰਡ ਬਡਾਲਾ ਪਰਿਵਾਰ ਸਮੇਤ ਗਿਆ ਹੋਇਆ ਸੀ ਕਿ ਕੋਰੋਨਾ ਵਾਇਰਸ ਕਰਨ ਹੋਈ ਤਾਲਾਬੰਦੀ ਅਤੇ ਕਰਫਿਊ ਕਾਰਨ ਉਹ ਵਾਪਸ ਪਿੰਡ ਘੋੜੇਵਾਹਾ ਨਹੀਂ ਆ ਸਕਿਆ।

ਬੀਤੀ 6 ਅਪ੍ਰੈਲ ਨੂੰ ਉਸ ਨੂੰ ਉਸ ਦੇ ਗੁਆਂਢ 'ਚ ਰਹਿੰਦੇ ਵਿਅਕਤੀਆਂ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ਦੇ ਦਰਵਾਜੇ ਟੁੱਟੇ ਹਨ ਅਤੇ ਘਰ 'ਚ ਚੋਰੀ ਹੋਈ ਹੈ। ਜਦੋਂ ਉਨ੍ਹਾਂ ਨੇ ਆ ਕੇ ਵਾਪਸ ਪਿੰਡ ਘੋੜੇਵਾਹਾ ਦੇਖਿਆ ਤਾਂ ਘਰ 'ਚੋਂ ਫਰਿੱਜ, ਗੈਸ ਚੁੱਲ੍ਹਾ, ਗੈਸ ਸਿਲੰਡਰ, ਐੱਲ. ਈ. ਡੀ, ਵਾਸ਼ਿੰਗ ਮਸ਼ੀਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ। ਕੁਲਦੀਪ ਸਿੰਘ ਨੇ ਹੋਰ ਦੱਸਿਆ ਕਿ ਉਸ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਉਕਤ ਤਿੰਨੋਂ ਨੌਜਵਾਨ ਉਸ ਦੇ ਘਰ ਨਜ਼ਦੀਕ ਘੁੰਮਦੇ ਦੇਖੇ ਗਏ ਸਨ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News