ਸੋਗ ਸਮਾਗਮ 'ਚ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਘਰ 'ਚ ਕੀਤਾ ਹੱਥ ਸਾਫ

02/02/2020 5:47:26 PM

ਟਾਂਡਾ ਉੜਮੁੜ (ਰਵਿੰਦਰ ਸ਼ਰਮਾ, ਵਰਿੰਦਰ ਪੰਡਿਤ)— ਦਿਨੋਂ-ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਪਿੰਡ ਜਾਜਾ ਦਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਵੱਲੋਂ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਗੁਰਮੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ 'ਚ 30 ਹਜ਼ਾਰ ਦੀ ਨਕਦੀ ਸਮੇਤ ਗਹਿਣੇ ਚੋਰੀ ਕਰ ਲਏ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਗੁਰਮੀਤ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਕਿਸੇ ਸੋਗ ਸਮਾਗਮ 'ਤੇ ਗਿਆ ਹੋਇਆ ਸੀ। ਪਿੱਛਿਓਂ ਚੋਰ ਘਰ 'ਚ ਦਾਖਲ ਹੋ ਕੇ 30 ਹਜ਼ਾਰ ਰੁਪਏ ਨਕਦੀ, ਸੋਨੇ ਦੇ ਗਹਿਣੇ ਅਤੇ ਦੋ ਮੋਬਾਇਲ ਚੋਰੀ ਕਰਕੇ ਲੈ ਗਏ। ਇਸ ਬਾਰੇ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


shivani attri

Content Editor

Related News