ਦਿੱਲੀ ਤੋਂ ਰੂਪਨਗਰ ਪਹੁੰਚੇ ਰੇਲ ਯਾਤਰੀਆਂ ਨੂੰ ਕੀਤਾ ਗਿਆ ਹੋਮ ਕੁਆਰੰਟਾਈਨ

06/04/2020 8:11:16 AM

ਰੂਪਨਗਰ, (ਕੈਲਾਸ਼)- ਦਿੱਲੀ ਤੋਂ ਨੰਗਲ ਊਨਾ ਰੂਪਨਗਰ ਸ਼ੁਰੂ ਕੀਤੀ ਗਈ ਜਨ ਸ਼ਤਾਬਦੀ ਐਕਪ੍ਰੈਸ ਰੇਲ ਗੱਡੀ ਤੋਂ ਬੀਤੀ ਸ਼ਾਮ ਰੂਪਨਗਰ ਪਹੁੰਚੇ 23 ਸਾਰੇ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਤੇ ਕੁਆਰੰਟਾਈਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਕ ਜੂਨ ਤੋਂ ਜਨ ਸ਼ਤਾਬਦੀ ਰੇਲ ਗੱਡੀ ਜਿਸਨੂੰ ਕਰੀਬ ਦੋ ਮਹੀਨੇ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਜਦੋ 1 ਜੂਨ ਨੂੰ ਦਿੱਲੀ ਤੋਂ ਚੱਲ ਕੇ ਕਰੀਬ 8.30 ਤੇ ਰੂਪਨਗਰ ਪਹੁੰਚੀ ਤਾਂ ਦਿੱਲੀ ਤੋਂ ਕੁੱਲ 32 ਯਾਤਰੀ ਰੂਪਨਗਰ ਆਏ ਸੀ ਜਿਨ੍ਹਾਂ ਦਾ ਸਿਹਤ ਵਿਭਾਗ ਦੀ ਟੀਮ ਨੇ ਚੈੱਕਅਪ ਕੀਤਾ ਅਤੇ ਸਕਰੀਨਿੰਗ ਦੇ ਬਾਅਦ ਉਨ੍ਹਾਂ ’ਚ ਸ਼ੱਕੀ ਚਾਰ ਯਾਤਰੀਆਂ ਜਿਨ੍ਹਾਂ ਨੂੰ ਬੁਖਾਰ ਆਦਿ ਦੀ ਸ਼ਕਾਇਤ ਸੀ ਨੂੰ ਹੋਮ ਕੁਆਰੰਟਾਈਨ ਕਰਨ ਦੇ ਆਦੇਸ਼ ਜਾਰੀ ਕੀਤੇ ਸੀ। ਇਸੇ ਪ੍ਰਕਾਰ ਬੀਤੀ ਸ਼ਾਮ 2 ਜੂਨ ਨੂੰ 23 ਯਾਤਰੀ ਰੂਪਨਗਰ ਪਹੁੰਚੇ ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਹੋਮ ਕੁਆਰੰਟਾਈਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਉਕਤ ਯਾਤਰੀ ਜੋ ਕਿ ਜਨ ਸ਼ਤਾਬਦੀ ਰੇਲ ਗੱਡੀ ਤੋਂ ਰੂਪਨਗਰ ਪਹੁੰਚੇ ਹਨ ਉਹ ਪਿੱਛੇ ਅਸਾਮ, ਗੋਰਖਪੁਰ, ਦਿੱਲੀ, ਅੰਬਾਲਾ, ਝਾਰਖੰਡ, ਕੋਟਾਪੁਰ ਅਤੇ ਤੇਲੰਗਾਨਾ ਤੋਂ ਵੀ ਆਏ ਹਨ ਜਿਸ ਕਾਰਣ ਉਨਾਂ ਨੂੰ ਹੋਮ ਕੁਆਰੰਟਾਈਨ ਕਰਨ ਦੇ ਨਿਰਦੇਸ਼ ਦਿੱਤੇ ਗਏ।

ਦੂਜੇ ਪਾਸੇ ਰੂਪਨਗਰ ਤੋ ਦਿੱਲੀ ਵੱਲ ਜਾਣ ਵਾਲੇ ਜਨਸ਼ਤਾਬਦੀ ਰੇਲ ਗੱਡੀ ਜੋ ਸਵੇਰੇ 6.22 ਰੂਪਨਗਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ ਤੇ ਅੱਜ 46 ਯਾਤਰੀ ਰਵਾਨਾ ਹੋਏ। ਇਸੇ ਪ੍ਰਕਾਰ 2 ਜੂਨ ਨੂੰ 51 ਯਾਤਰੀ ਦਿੱਲੀ ਲਈ ਰਵਾਨਾ ਹੋਏ ਸੀ ਜਿਨਾਂ ਨੂੰ ਰੂਪਨਗਰ ਰੇਲਵੇ ਸਟੇਸ਼ਨ ’ਤੇ ਸੈਨੇਟਾਈਜ ਕਰਨ ਦੇ ਬਾਅਦ ਉਨ੍ਹਾਂ ਦੀ ਆਈ.ਆਰ. ਥਰਮਾਮੀਟਰ ਨਾਲ ਸਕ੍ਰੀਨਿੰਗ ਵੀ ਕੀਤੀ ਗਈ। ਜਿਸਦੇ ਬਾਅਦ ਉਨ੍ਹਾਂ ਨੂੰ ਰੇਲ ਗੱਡੀ ’ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਮੌਕੇ ਰੇਲਵੇ ਵਿਭਾਗ, ਸਿਹਤ ਵਿਭਾਗ ਅਤੇ ਗੌਰਮਿੰਟ ਰੇਲਵੇ ਪੁਲਸ ਦੇ ਇੰਚਾਰਜ ਸੁਗਰੀਵ ਚੰਦ ਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਰੂਪ ’ਚ ਤਾਇਨਾਤ ਸੀ।


Bharat Thapa

Content Editor

Related News