ਅੱਗ ਲੱਗਣ ਕਾਰਨ ਦਫਤਰ ਦਾ ਸਾਮਾਨ ਸੜ ਕੇ ਸੁਆਹ

03/01/2020 12:32:40 PM

ਫਗਵਾੜਾ (ਹਰਜੋਤ)— ਇਥੋਂ ਦੇ ਬਾਬਾ ਗਧੀਆ ਇਲਾਕੇ 'ਚ ਬੀਤੇ ਦਿਨ ਆਟੋ ਇੰਡਸਟਰੀ 'ਚ ਸ਼ਾਟ ਸਰਕਟ ਕਾਰਨ ਅੱਗ ਲੱਗਣ ਨਾਲ ਦਫਤਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਤੁਰੰਤ ਅੱਗ 'ਤੇ ਕਾਬੂ ਪਾ ਲਿਆ।

ਇਸ ਸਬੰਧੀ ਇੰਡਸਟਰੀ ਮਾਲਕ ਈਸ਼ਵਰ ਸੁਧੀਰ ਪੁੱਤਰ ਸੁਧੀਰ ਵਾਸੀ ਫਗਵਾੜਾ ਨੇ ਦੱਸਿਆ ਕਿ ਬਾਬਾ ਗਧੀਆ ਸ਼ਮਸ਼ਾਨਘਾਟ ਰੋਡ 'ਤੇ ਉਨ੍ਹਾਂ ਦੀ ਆਟੋ ਇੰਡਸਟਰੀ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਦੁਪਹਿਰ ਕਰੀਬ 3 ਵਜੇ ਇੰਡਸਟਰੀ 'ਚ ਸ਼ਾਟ ਸਰਕਟ ਦੇ ਚੱਲਦੇ ਅੱਗ ਲੱਗ ਗਈ। ਜਿਸ ਕਾਰਣ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।


shivani attri

Content Editor

Related News