ਕੋਠੀ ''ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਸਾਮਾਨ ਹੋਇਆ ਸੜ ਕੇ ਸੁਆਹ

10/30/2020 3:24:54 PM

ਜਲੰਧਰ (ਸੋਨੂੰ)— ਇਥੋਂ ਦੇ ਨਿਊ ਜਵਾਹਰ ਨਗਰ ਸਥਿਤ ਇਕ ਕੋਠੀ 'ਚ ਦੇਰ ਰਾਤ ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਤੁਰੰਤ ਅੱਗ 'ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਕੇਂਦਰੀ ਜੇਲ, ਮਾਮੂਲੀ ਗੱਲ ਪਿੱਛੇ ਵਾਰਡਨਾਂ ਨੇ ਡਿਪਟੀ ਸੁਪਰਡੈਂਟ 'ਤੇ ਕੀਤਾ ਹਮਲਾ


ਅੱਗ ਬੁਝਾਊ ਕਾਮੇ ਨਰੇਸ਼ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਕਰੀਬ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਿਊ ਜਵਾਹਰ ਨਗਰ 'ਚ ਸਥਿਤ ਇਕ ਕੋਠੀ 'ਚ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਕੋਠੀ ਦੇ ਅੰਦਰ ਇਕ ਕਮਰੇ 'ਚ ਪਲਾਸਟਿਕ ਦੇ ਖਿਲੌਣੇ ਅਤੇ ਡੈਕੋਰੇਸ਼ਨ ਦਾ ਸਾਮਾਨ ਪਿਆ ਸੀ। ਇਹ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ​​​​​​​: ਨਵਾਂਸ਼ਹਿਰ 'ਚ ਦੋਹਰਾ ਕਤਲ: ਨਸ਼ੇੜੀ ਪੁੱਤ ਨੇ ਪਿਓ ਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਕੋਠੀ ਦੇ ਅੰਦਰ ਸਾਮਾਨ ਬਣਾਉਣ ਵਾਲੀਆਂ ਮਸ਼ੀਨਾਂ ਵੀ ਪਈਆਂ ਸਨ।

ਇਹ ਵੀ ਪੜ੍ਹੋ​​​​​​​: ਅੱਧੀ ਦਰਜਨ ਹਮਲਾਵਰਾਂ ਨੇ ਸ਼ਰੇਆਮ ਚਲਾਈਆਂ ਕਿਰਪਾਨਾਂ ਤੇ ਰਾਡਾਂ, ਦਹਿਸ਼ਤ ਨਾਲ ਸਹਿਮੇ ਲੋਕ

shivani attri

This news is Content Editor shivani attri