ਹੋਲੀ ਦੇ ਰੰਗ ’ਚ ਰੰਗਿਆ ਜਲੰਧਰ ਸ਼ਹਿਰ, ਧੂਮ-ਧਾਮ ਨਾਲ ਮਨਾਇਆ ਹੋਲੀ ਦਾ ਤਿਉਹਾਰ

03/18/2022 5:13:31 PM

ਜਲੰਧਰ (ਸੋਨੂੰ)– ਜਲੰਧਰ ਸ਼ਹਿਰ ’ਚ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਲੋਕ ਆਪਣੇ ਸਾਥੀਆਂ ਦੇ ਨਾਲ ਿਮਲ ਕੇ ਆਪਣੇ ਿਚਹਰੇ ’ਤੇ ਗੁਲਾਲ ਲਗਾਉਂਦੇ ਨਜ਼ਰ ਆਏ। ਜਲੰਧਰ ਦੇ ਪੀ. ਵੀ. ਆਰ. ਮਾਲ ਮਾਰਕਿਟ ’ਚ ਮੋਟਰਸਾਈਕਲ ’ਤੇ ਗੱਡੀਆਂ ਦੇ ਉੱਪਰ ਮੌਜ ਮਸਤੀ ਕਰਦੇ ਹੋਏ ਨਜ਼ਰ ਆਏ। ਸਾਰਿਆਂ ਦੇ ਚਿਹਰੇ ਰੰਗਾਂ ਨਾਲ ਭਰੇ ਹੋਏ ਸਨ। ਇਸ ਮੌਕੇ ਕੁਝ ਮੁੰਡਿਆਂ ਦਾ ਕਹਿਣਾ ਸੀ ਕਿ ਹੋਲੀ ਦਾ ਤਿਉਹਾਰ ਜੋ ਪਹਿਲਾਂ ਮਿਲ ਜੁਲ ਕੇ ਮਨਾਇਆ ਜਾਂਦਾ ਸੀ, ਹੁਣ ਲੋਕ ਉਹੋ ਜਿਹੀ ਹੋਲੀ ਨਹੀਂ ਮੰਨਦੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਭਗਵੰਤ ਮਾਨ ਨੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਕਰੋੜਾਂ ਦਾ ਮੁਆਵਜ਼ਾ ਕੀਤਾ ਜਾਰੀ

PunjabKesari

ਪਹਿਲਾਂ ਸਾਰੇ ਗਲੀ-ਮੁਹੱਲੇ ਵਾਲੇ ਸਾਰੇ ਮਿਲ ਕੇ ਹੋਲੀ ਮਨਾਉਂਦੇ ਸਨ ਪਰ ਹੁਣ ਇਹੀ ਤਿਉਹਾਰ ਗਲੀ-ਮੁਹੱਲਿਆਂ ਵਿਚੋਂ ਨਿਕਲ ਕੇ ਹੋਟਲਾਂ ਵਿਚ ਚਲਾ ਗਿਆ ਹੈ, ਜਿੱਥੇ 1500 ਤੋਂ 1000 ਰੁਪਏ ਤੱਕ ਦਾ ਪੈਸਾ ਖ਼ਰਚ ਕਰਕੇ ਲੋਕ ਆਪਣੇ ਲਈ ਮਸਤੀ ਨੂੰ ਲੱਭਣ ਲਈ ਨਿਕਲਦੇ ਹਨ। ਉਨ੍ਹਾਂ ਦਾ ਕਹਿਣਾ ਸੀ ਸਾਰਿਆਂ ਨੂੰ ਚਾਹੀਦਾ ਹੈ ਕਿ ਇਹ ਤਿਉਹਾਰ ਪਿਆਰ ਵੰਡਣ ਵਾਲਾ ਤਿਉਹਾਰ ਹੈ ਅਤੇ ਮਿਲ-ਜੁਲ ਕੇ ਇਹ ਿਤਉਹਾਰ ਮਨਾਉਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਹੋਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਗੋਰਾਇਆ ਵਿਖੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

PunjabKesari

PunjabKesari

ਇਹ ਵੀ ਪੜ੍ਹੋ: ਜਲੰਧਰ ਪੁਲਸ ਕਮਿਸ਼ਨਰੇਟ ਦਾ ਵੱਡਾ ਐਕਸ਼ਨ, ਹੁਣ 48 ਘੰਟਿਆਂ ’ਚ ਸ਼ਿਕਾਇਤਕਰਤਾ ਨੂੰ ਇੰਝ ਮਿਲੇਗਾ ਇਨਸਾਫ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News