ਹੋੋਲੀ ਦੇ ਤਿਉਹਾਰ ਨੂੰ ਲੈ ਕੇ ਯੂ.ਪੀ.-ਬਿਹਾਰ ਜਾਣ ਵਾਲੀਆਂ ਟਰੇਨਾਂ ’ਚ ਭਾਰੀ ਭੀੜ

03/07/2020 2:13:25 PM

ਜਲੰਧਰ (ਜ. ਬ.)— ਹੋਲੀ ਦੇ ਤਿਉਹਾਰ ਨੂੰ ਲੈ ਕੇ ਇਨ੍ਹੀਂ ਦਿਨੀਂ ਸਿਟੀ ਸਟੇਸ਼ਨ ਤੋਂ ਲੰਘਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ਫੁੱਲ ਜਾ ਰਹੀਆਂ ਹਨ। ਯੂ. ਪੀ.-ਬਿਹਾਰ ਜਾਣ ਵਾਲੀਆਂ ਟਰੇਨਾਂ ’ਚ ਵਿਸ਼ੇਸ਼ ਤੌਰ ’ਤੇ ਭੀੜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪੰਜਾਬ ’ਚ ਕੰਮ ਕਰਨ ਵਾਲੇ ਜ਼ਿਆਦਾਤਰ ਪ੍ਰਵਾਸੀ ਲੋਕ ਆਪਣੇ ਪਿੰਡ ਜਾ ਕੇ ਪਰਿਵਾਰ ਨਾਲ ਹੋਲੀ ਮਨਾਉਣ ਨੂੰ ਪਹਿਲ ਦਿੰਦੇ ਹਨ।

ਹੋਲੀ ਦੇ ਮੱਦੇਨਜ਼ਰ ਰੇਲਵੇ ਵਿਭਾਗ ਵਲੋਂ ਕਈ ਸਪੈਸ਼ਲ ਟਰੇਨਾਂ ਚਲਾਈ ਗਈਆਂ ਹਨ, ਪਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੋਂ ਕੋਈ ਸਪੈਸ਼ਲ ਟਰੇਨਾਂ ਯੂ.ਪੀ.-ਬਿਹਾਰ ਲਈ ਨਹੀਂ ਚਲਾਈ ਗਈ। ਜਿਸ ਕਾਰਣ ਹਾਵੜਾ ਮੇਲ, ਜਨਨਾਇਕ ਐਕਸਪ੍ਰੈੱਸ, ਟਾਟਾ ਮੂਰੀ, ਛੱਤੀਸਗੜ੍ਹ ਐਕਸਪ੍ਰੈੱਸ ਵਰਗੀਆਂ ਟਰੇਨਾਂ ’ਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲ ਰਹੀ। ਭੀੜ ਦੌਰਾਨ ਟਰੇਨਾਂ ’ਚ ਚੋਰੀ ਅਤੇ ਲੁੱਟ-ਖੋਹ ਦੀਅਾਂ ਘਟਨਾਵਾਂ ਦਾ ਖਦਸ਼ਾ ਵੀ ਵਧ ਜਾਂਦਾ ਹੈ। ਜਿਸ ਕਾਰਣ ਰੇਲਵੇ ਹੈੱਡ ਕੁਆਰਟਰ ਵਲੋਂ ਆਰ. ਪੀ. ਐੱਫ. ਨੂੰ ਪੂਰੀ ਤਰ੍ਹਾਂ ਅਲਰਟ ਕੀਤਾ ਗਿਆ ਹੈ।

ਸ਼ੁੱਕਰਵਾਰ ਨੂੰ ਆਰ.ਪੀ. ਐੱਫ. ਦੇ ਸਹਾਇਕ ਸੁਰੱਖਿਅਾ ਕਮਿਸ਼ਨਰ ਬੀ. ਐੱਨ. ਮਿਸ਼ਰਾ, ਪੋਸਟ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ, ਸਬ-ਇੰਸਪੈਕਟਰ ਅਲਵਿੰਦਰ ਸਿੰਘ, ਏ. ਐੱਸ. ਆਈ. ਸੁਖਦੇਵ ਮੱਟੂ , ਨਛੱਤਰ ਸਿੰਘ ਵਲੋਂ ਹਾਵੜਾ ਮੇਲ ਅਤੇ ਜਨਨਾਇਕ ਐਕਸਪ੍ਰੈੱਸ ਟਰੇਨਾਂ ’ਚ ਚੈਕਿੰਗ ਮੁਹਿੰਮ ਚਲਾਈ ਗਈ। ਇਸ ਤੋਂ ਪਹਿਲਾਂ ਪਲੇਟਫਾਰਮ ’ਤੇ ਬੈਠੇ ਯਾਤਰੀਆਂ ਨੂੰ ਸੁਰੱਖਿਅਾ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਟਰੇਨਾਂ ’ਚ ਸਫਰ ਦੌਰਾਨ ਕਿਸੇ ਵੀ ਅਣਪਛਾਤੇ ਵਿਅਕਤੀ ਕੋਲੋਂ ਕੋਈ ਵੀ ਵਸਤੂ ਲੈ ਕੇ ਨਾ ਖਾਣ ਕਿਉਂਕਿ ਉਸ ’ਚ ਜ਼ਹਿਰ ਜਾਂ ਨਸ਼ੇ ਵਾਲਾ ਪਦਾਰਥ ਵੀ ਹੋ ਸਕਦਾ ਹੈ।

 


shivani attri

Content Editor

Related News