ਹੋਲੀ ਦੇ ਰੰਗ 'ਚ ਰੰਗਿਆ ਜਲੰਧਰ (ਵੀਡੀਓ)

03/21/2019 3:51:23 PM

ਜਲੰਧਰ (ਸੋਨੂੰ)— ਭਾਈਚਾਰਕ ਸਾਂਝ ਦਾ ਪ੍ਰਤੀਕ ਤਿਉਹਾਰ ਹੋਲੀ ਦਾ ਤਿਉਹਾਰ ਪੂਰੇ ਦੇਸ਼ 'ਚ ਅੱਜ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸੇ ਤਹਿਤ ਜਲੰਧਰ 'ਚ ਵੀ ਇਸ ਤਿਉਹਾਰ ਨੂੰ ਲੋਕਾਂ 'ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕਾਂ ਨੇ ਇਕ ਦੂਜੇ ਨੂੰ ਰੰਗ ਲਗਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਨੌਜਵਾਨਾਂ ਵੱਲੋਂ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਹੋਲੀ ਦਾ ਆਨੰਦ ਮਾਣਿਆ ਗਿਆ।

ਜ਼ਿਕਰਯੋਗ ਹੈ ਕਿ ਹੋਲੀ ਦੇ ਦਿਨ ਲੋਕ ਆਪਸੀ ਵੈਰ ਵਿਰੋਧ ਭੁੱਲ ਕੇ ਭਾਈਚਾਰਕ ਸਾਂਝ ਵਧਾਉਂਦੇ ਹੋਏ ਇਕ ਦੂਜੇ ਨੂੰ ਰੰਗ ਲਗਾਉਂਦੇ ਨੇ ਅਤੇ ਖੁਸ਼ੀਆਂ ਵੰਡਦੇ ਹਨ।

shivani attri

This news is Content Editor shivani attri