ਖ਼ਾਲਸਾ ਸਾਜਨਾ ਦਿਹਾੜੇ ਮੌਕੇ ਇਤਿਹਾਸਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਵਿਖੇ ਨਤਮਸਤਕ ਹੋਈ ਸੰਗਤ

04/13/2021 12:13:58 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਇਤਿਹਾਸਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਵਿੱਚ ਅੱਜ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਜੋੜ ਮੇਲਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਕੋਰੋਨਾ ਮਹਾਂਮਾਰੀ ਦੇ ਡਰ ਉੱਤੇ ਲੋਕਾਂ ਦੀ ਆਸਥਾ ਭਾਰੂ ਪਈ। ਜੋੜ ਮੇਲੇ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲੁਆਈ ਅਤੇ ਪਵਿੱਤਰ ਕਾਲੀ ਵੇਈਂ ਵਿੱਚ ਇਸ਼ਨਾਨ ਕੀਤਾ।

ਇਹ ਵੀ ਪੜ੍ਹੋ:  ਕੋਰੋਨਾ ਤੋਂ ਬਚਾਅ ਟੀਕਾਕਰਨ ਲਈ ‘ਝੰਡਾ ਬਰਦਾਰ’ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ 

ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਦੇਖਰੇਖ ਵਿੱਚ ਹੋਏ ਦੋ ਰੋਜ਼ਾ ਜੋੜ ਮੇਲੇ ਦੌਰਾਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ’ਚ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਢਾਡੀ ਫੌਜਾ ਸਿੰਘ, ਭਾਈ ਜਗਦੀਪ ਸਿੰਘ, ਨਿਰਮਲ ਸਿੰਘ ਨੂਰ, ਦਲਵੀਰ ਸਿੰਘ, ਅਮਰਜੀਤ ਸਿੰਘ, ਜਸਵੀਰ ਸਿੰਘ ਮੋਹਲਕੇ, ਰਘਵੀਰ ਸਿੰਘ, ਜਸਵਿੰਦਰ ਸਿੰਘ ਭੂਸ਼ਾ, ਭਾਈ ਗੁਰਦੀਪ ਸਿੰਘ ਮੂਮ, ਭਾਈ ਹਰਮੇਲ ਪ੍ਰਕਾਸ਼ ਸਿੰਘ ਨੇ  ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਦੇ ਹੋਏ ਸਿੱਖ ਕੌਮ ਦੇ ਕੁਰਬਾਨੀਆਂ ਦੇ ਭਰੇ ਇਤਿਹਾਸ ਨਾਲ ਜੋੜਿਆ। ਇਸ ਦੌਰਾਨ ਬਾ ਸੁੱਖਾ ਸਿੰਘ, ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ,ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ, ਮਨਜੀਤ ਸਿੰਘ ਦਸੂਹਾ, ਜੋਗਿੰਦਰ ਸਿੰਘ ਗਿਲਜੀਆਂ, ਬੀਬੀ ਸੁਖਦੇਵ ਕੌਰ ਸੱਲਾ, ਕੁਲਵਿੰਦਰ ਸਿੰਘ ਬੱਬਲ, ਲਖਵੀਰ ਸਿੰਘ ਲੱਖੀ, ਗੁਰਮੀਤ ਸਿੰਘ ਗਿਲਜੀਆਂ, ਜਸਵੰਤ ਸਿੰਘ ਬਿੱਟੂ, ਹਰਮੀਤ ਔਲਖ, ਮਹਿੰਦਰ ਸਿੰਘ ਡੂਮਾਨਾ, ਸਤਿੰਦਰ ਸੰਧੂ  ਆਦਿ ਆਗੂਆਂ ਨੇ ਸੰਗਤਾਂ ਨੂੰ ਸ਼ੁਭਕਾਮਨਾਵਾ ਦਿੱਤੀਆਂ। 

ਇਹ ਵੀ ਪੜ੍ਹੋ: ਮੀਰਪੁਰ ਪਿੰਡ ’ਚ ਦਰਦਨਾਕ ਹਾਦਸਾ, ਸੁੱਤੇ ਹੋਏ ਪਰਿਵਾਰ ’ਤੇ ਡਿੱਗੀ ਛੱਤ, 11 ਸਾਲਾ ਬੱਚੇ ਦੀ ਮੌਤ  (ਤਸਵੀਰਾਂ)

ਇਹ ਵੀ ਪੜ੍ਹੋ:  ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ, ਦੁਖੀ ਅਧਿਆਪਕਾਂ ਨੇ ਮਾਰੀਆਂ ਭਾਖੜਾ ਨਹਿਰ 'ਚ ਛਾਲਾਂ

Shyna

This news is Content Editor Shyna