ਹੀਰਾ ਖੇਪੜ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਸਾਥੀਆਂ ਸਮੇਤ ਦਿੱਲੀ ''ਚ ਗ੍ਰਿਫ਼ਤਾਰ

09/22/2020 10:30:03 PM

ਬਲਾਚੌਰ,(ਬ੍ਰਹਮਪੁਰੀ)- ਪੰਜਾਬ ਯੂਥ ਕਾਂਗਰਸ ਵਲੋਂ ਕਿਰਸਾਨੀ ਦੇ ਸੰਬੰਧ 'ਚ ਪਾਸ ਕੀਤੇ ਲੋਕ ਸਭਾ ਬਿੱਲ ਦੇ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਗਏ ਪੰਜਾਬ ਯੂਥ ਕਾਂਗਰਸ ਜਿਲ੍ਹਾ ਨਵਾਂਸ਼ਹਿਰ ਦੇ ਪ੍ਰਧਾਨ ਹੀਰਾ ਖੇਪੜ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਹੀਰਾ ਖੇਪੜ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਮੰਦਰ ਮਾਰਗ ਪੁਲਸ ਸਟੇਸ਼ਨ ਦਿੱਲੀ ਵਿਖੇ ਕਰੀਬ ਇਕ ਵਜੇ ਦੁਪਹਿਰ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ। ਇਸ ਵਾਰੇ ਫੋਨ 'ਤੇ 'ਜਗ ਬਾਣੀ' ਨੂੰ ਜਾਣਕਾਰੀ ਦਿੰਦੇ ਹੋਏ ਹੀਰਾ ਖੇਪੜ ਪ੍ਰਧਾਨ ਯੂਥ ਕਾਂਗਰਸ ਜਿਲ੍ਹਾ ਨਵਾਂਸ਼ਹਿਰ ਨੇ ਦੱਸਿਆ ਕਿ ਅੱਜ ਸਾਡੇ ਵੱਡੀ ਗਿਣਤੀ 'ਚ ਸਾਥੀ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿਲੋਂ ਦੀ ਰਹਿਨੁਮਾਈ ਹੇਠ ਮੋਦੀ ਸਰਕਾਰ ਵਲੋਂ ਕਿਸਾਨੀ ਖਿਲਾਫ਼ ਬਣਾਏ ਜਾ ਰਹੇ ਕਾਲੇ ਕਾਨੂੰਨ ਦੇ ਵਿਰੋਧ ਵਿਚ ਸੰਸਦ ਬਾਹਰ ਪ੍ਰਦਰਸ਼ਨ ਕਰਨ ਲਈ ਗਏ ਸਨ। ਇਥੇ ਨੌਜਵਾਨਾਂ ਦਾ ਜੋਸ਼ ਵੇਖ ਸਰਕਾਰ ਨੇ ਉਨ੍ਹਾਂ ਦੇ ਸਾਥੀਆਂ ਨੂੰ ਭਾਵੇਂ ਥਾਣਿਆਂ 'ਚ ਡੱਕਿਆ ਪਰ ਯੂਥ ਕਾਂਗਰਸ ਇਸ ਕਾਲੇ ਕਾਨੂੰਨ ਖਿਲਾਫ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ ਤਾਂ ਜੋ ਦੇਸ਼ ਦੇ ਅੰਨ ਦਾਤੇ ਨੂੰ ਇਨਸਾਫ ਦਵਾਇਆ ਜਾ ਸਕੇ। ਖਬਰ ਲਿਖੇ ਜਾਣ ਤੱਕ ਜ਼ਿਲਾ ਪ੍ਰਧਾਨ ਹੀਰਾ ਖੇਪੜ ਮੰਦਰ ਮਾਰਗ ਪੁਲਸ ਥਾਣੇ ਵਿੱਚ ਸਾਥੀਆਂ ਸਮੇਤ ਬੰਦ ਸਨ।
 


Deepak Kumar

Content Editor

Related News