22 ਗ੍ਰਾਮ ਹੈਰੋਇਨ ਸਣੇ ਚਾਹ ਵੇਚਣ ਵਾਲਾ ਸਾਥੀ ਸਣੇ ਗ੍ਰਿਫਤਾਰ

07/26/2020 4:51:16 PM

ਜਲੰਧਰ (ਵਰੁਣ) - ਸੀ. ਆਈ. ਏ. ਸਟਾਫ-1 ਦੀ ਟੀਮ ਨੇ ਬੱਸ ਸਟੈਂਡ ਦੇ ਬਾਹਰ ਚਾਹ ਵੇਚਣ ਵਾਲੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਸ ਨੂੰ ਹੈਰੋਇਨ ਵੇਚਣ ਵਾਲੇ ਨੂੰ ਵੀ ਕਾਬੂ ਕੀਤਾ ਹੈ। ਦੋਵਾਂ ਕੋੋਲੋਂ 22 ਹੈਰੋਇਨ ਬਰਾਮਦ ਕੀਤੀ ਗਈ ਹੈ।

ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਆਬਾਦਪੁਰ ਰੋਡ ’ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਐੱਸ. ਬੀ. ਆਈ. ਬੈਂਕ ਦੇ ਏ. ਟੀ. ਅੈੱਮ. ਨਜ਼ਦੀਕ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਉਸ ਦੀ ਤਲਾਸ਼ੀ ਲੈਣ ’ਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਸਾਜਨ ਪੁੱਤਰ ਕੁਲਦੀਪ ਨਿਵਾਸੀ ਲਿੰਕ ਰੋਡ ਆਬਾਦਪੁਰ ਵਜੋਂ ਹੋਈ।

ਬੱਸ ਸਟੈਂਡ ਦੇ ਬਾਹਰ ਚਾਹ ਵੇਚਣ ਵਾਲੇ ਸਾਜਨ ਨੇ ਦੱਸਿਆ ਕਿ ਉਹ ਉਕਤ ਹੈਰੋਇਨ ਓਮ ਪ੍ਰਕਾਸ਼ ਉਰਫ ਰਾਂਝਾ ਪੁੱਤਰ ਸੰਤੋਖ ਸਿੰਘ ਨਿਵਾਸੀ ਬਾਬਾ ਕਾਹਨ ਦਾਸ ਨਗਰ ਕੋਲੋਂ 2500 ਰੁਪਏ ’ਚ ਖਰੀਦ ਕੇ ਲਿਆਇਆ ਸੀ। ਪੁਲਸ ਨੇ ਟਰੈਪ ਲਾ ਕੇ ਓਮ ਪ੍ਰਕਾਸ਼ ਨੂੰ ਵੀ ਉਸ ਦੇ ਘਰ ਨੇੜਿਓਂ ਕਾਬੁੂ ਕਰ ਲਿਆ ਅਤੇ ਉਸ ਦੀ ਜੇਬ ਵਿਚੋਂ ਵੀ 12 ਗ੍ਰਾਮ ਹੈਰੋਇਨ ਮਿਲੀ। ਓਮ ਪ੍ਰਕਾਸ਼ ਫੈਕਟਰੀ ਵਿਚ ਕੰਮ ਕਰਦਾ ਹੈ। ਪੁਲਸ ਦਾ ਕਹਿਣਾ ਹੈ ਕਿ ਓਮ ਪ੍ਰਕਾਸ਼ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਕੋਲੋਂ ਹੈਰੋਇਨ ਖਰੀਦ ਕੇ ਲਿਆਇਆ ਸੀ। ਦੋਵਾਂ ਖਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

rajwinder kaur

This news is Content Editor rajwinder kaur