ਜ਼ਿਲਾ ਹੁਸ਼ਿਆਰਪੁਰ ਦੇ ਸਾਰੇ ਚੋਆਂ ''ਚ ਆਇਆ ਹੜ੍ਹ

10/01/2019 1:43:57 PM

ਹੁਸ਼ਿਆਰਪੁਰ (ਅਸ਼ਵਨੀ)— ਹਿਮਾਚਲ ਪ੍ਰਦੇਸ਼ ਦੇ ਕੈਚਮੈਂਟ ਖੇਤਰ ਅਤੇ ਸ਼ਿਵਾਲਿਕ ਪਹਾੜੀਆਂ 'ਚ ਬੀਤੀ ਰਾਤ ਤੇਜ਼ ਮੀਂਹ ਕਾਰਨ ਜ਼ਿਲੇ ਦੇ ਸਾਰੇ ਚੋਆਂ 'ਚ ਭਾਰੀ ਹੜ੍ਹ ਆ ਗਿਆ। ਡਰੇਨੇਜ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ ਕਲਸੀ ਅਤੇ ਨਸਰਾਲਾ ਉਪ ਮੰਡਲ ਦੇ ਸਬ ਡਿਵੀਜ਼ਨਲ ਇੰਜੀਨੀਅਰ ਨਵ ਡੋਗਰਾ ਨੇ ਅੱਜ ਦੇਰ ਸ਼ਾਮ 'ਜਗ ਬਾਣੀ' ਨੂੰ ਦੱਸਿਆ ਕਿ ਨਸਰਾਲਾ ਚੋਅ ਵਿਚ ਡੇਢ ਫੁੱਟ ਪਾਣੀ ਆਇਆ। ਇਸ ਦੇ ਇਲਾਵਾ ਮੈਂਹਗਰਵਾਲ, ਚੱਬੇਵਾਲ, ਮਹਿਲਾਵਾਲੀ, ਰਾਜਨੀ ਦੇਵੀ ਚੋਅ, ਹੰਦੋਵਾਲ ਚੋਅ ਵਿਚ ਵੀ ਇਕ ਤੋਂ ਡੇਢ ਫੁੱਟ ਪਾਣੀ ਦਾ ਵਹਾਅ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਦੇ ਅਧਿਕਾਰੀ ਸਥਿਤੀ 'ਤੇ ਪੂਰੀ ਤਰ੍ਹਾਂ ਨਾਲ ਨਜ਼ਰ ਰੱਖੇ ਹੋਏ ਹਨ।


shivani attri

Content Editor

Related News