ਸਿਹਤ ਵਿਭਾਗ ਦੀ ਟੀਮ ਨੂੰ 6 ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ

12/09/2018 12:30:07 AM

   ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਿਲਾ ਐਪੀਡੀਮਾਲੋਜਿਸਟ ਡਾ.ਜਗਦੀਪ ਸਿੰਘ ਦੀ ਅਗੁਵਾਈ ਵਿਚ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ’ਚ ਡੇਂਗੂ ਲਾਰਵਾ ਡਿਟੈਕਟ ਕਰਨ ਦੀ ਮੁੰਹਿਮ ਤਹਿਤ ਅੱਜ ਵਿਭਾਗ ਦੀ  ਟੀਮਾਂ ਨੂੰ   ਸ਼ਹਿਰ ਦੇ  ਵੱਖ ਵੱਖ ਮੁਹੱਲਿਆ  ਦੇ 6 ਘਰਾਂ ਵਿਚੋਂ ਡੇਂਗੂ ਲਾਰਵਾ ਮਿਲਿਆ। 
  ਬਲਾਕ ਐਕਸਟੈਨਸ਼ਨ ਐਜੁਕੇਟਰ ਤਰਸੇਮ ਲਾਲ  ਅਤੇ ਕਾਰਤਿਕ ਠਾਕੁਰ  ਨੇ  ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ  ਵੱਖ-ਵੱਖ ਮੁਹੱਲਿਆਂ ’ਚ ਘਰ-ਘਰ ਜਾ ਕੇ ਡੇਂਗੂ ਲਾਰਵਾ ਦੀ ਚੈਕਿੰਗ ਕੀਤੀ। ਇਸ ਦੌਰਾਨ  ਮੁਹੱਲਾ ਰਵਿਦਾਸ ’ਚੋਂ 6 ਵੱਖ-ਵੱਖ ਘਰਾਂ ’ਚੋ ਡੇਂਗੂ ਲਾਰਵਾ ਮਿਲਿਆ ਜਿਸ ਨੂੰ  ਮੌਕੇ ’ਤੇ ਹੀ  ਲਾਰਵਾ ਸਾਈਡ ਦਵਾਈ ਦਾ ਸਪ੍ਰੇ ਕਰਕੇ ਨਸ਼ਟ ਕੀਤਾ।  ਉਨ੍ਹਾਂ ਦੱਸਿਆ ਕਿ ਇਸ ਮੌਕੇ ’ਤੇ ਲੋਕਾਂ ਨੂੰ ਡੇਂਗੂ ਤੋਂ ਬਚਾਉ ਸਬੰਧੀ ਜਾਗਰੂਕ ਕਰਦੇ ਹੋਏ ਪੰਫਲੈਟ ਵੀ ਵੰਡੇ।