ਸਿਹਤ ਮਹਿਕਮੇ ਦੀ ਨਾਕਾਮੀ, ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ 26 ਤੋਂ 27 ਘੰਟੇ ਬਾਅਦ ਭੇਜਿਆ ਹਸਪਤਾਲ

07/28/2020 5:42:13 PM

ਗੁਰਾਇਆ (ਮੁਨੀਸ਼ ਬਾਵਾ) - ਗੁਰਾਇਆ ਦੇ ਰਾਮਗੜ੍ਹੀਆ ਮੁਹੱਲਾ ਵਾਸੀਆਂ ਅਤੇ ਲੋਕ ਇਨਸਾਫ ਪਾਰਟੀ ਵਿੱਚ ਸਿਹਤ ਵਿਭਾਗ ਪ੍ਰਤੀ ਰੋਸ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੁਹੱਲੇ ਦੇ ਵਸਨੀਕ ਸਿਮਰਨਜੀਤ ਸਿੰਘ, ਜੋ ਫਗਵਾੜਾ ਦੇ ਬੈਂਕ ਆਫ ਬੜੌਦਾ ਵਿੱਚ ਨੌਕਰੀ ਕਰਦਾ ਹੈ, ਦੀ ਕੋਰੋਨਾ ਰਿਪੋਰਟ ਬੀਤੇ ਦਿਨ ਪਾਜ਼ੇਟਿਵ ਪਾਈ ਗਈ। ਸਿਹਤ ਵਿਭਾਗ ਟੀਮ ਦੀ ਵੱਡੀ ਨਾਕਾਮੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਰੀਬ 26 ਤੋਂ 27 ਘੰਟੇ ਬਾਅਦ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਵਲੋਂ ਬਾਰ-ਬਾਰ ਕਹਿਣ ’ਤੇ ਅੱਜ ਜਲੰਧਰ ਦੇ ਮੈਰੀਟੋਰੀਅਸ ਹਸਪਤਾਲ ਵਿਖੇ ਭੇਜਿਆ ਗਿਆ। 

ਪੜ੍ਹੋ ਇਹ ਵੀ ਖਬਰ - ਕੈਨੇਡਾ ਸੁਪਰੀਮ ਕੋਰਟ ਦੀ ਦਸਤਾਰ ਵਾਲੀ ਪਹਿਲੀ ਅੰਮ੍ਰਿਤਧਾਰੀ ਜੱਜ ‘ਪਲਬਿੰਦਰ ਕੌਰ ਸ਼ੇਰਗਿਲ’

ਇਸ ਮੌਕੇ ਏ.ਐੱਨ.ਐੱਮ.ਲਾਡੋ ਰਾਣੀ ਨੇ ਕਿਹਾ ਕਿ ਐਮਬੂਲੈਂਸ ਮੌਜੂਦ ਨਾ ਹੋਣ ਕਾਰਨ ਮਰੀਜ਼ ਨੂੰ ਅੱਜ ਜਲੰਧਰ ਦੇ ਮੈਰੀਟੋਰੀਅਸ ਹਸਪਤਾਲ ਵਿੱਚ ਭੇਜਿਆ ਗਿਆ ਹੈ ਅਤੇ ਕੱਲ ਜੱਜਾਂ ਕਲਾਂ ਵਿਖੇ ਕੋਰੋਨਾ ਟੈਸਟ ਕੈਂਪ ਲੱਗਣਾ ਹੈ। ਬਾਕੀ ਪਰਿਵਾਰ ਦੇ ਕੱਲ ਸੈਂਪਲ ਲਏ ਜਾਣਗੇ। ਹੁਣ ਸਾਰੇ ਪਰਿਵਾਰ ਨੂੰ ਘਰ ਵਿੱਚ ਕੁਆਰੇਟਾਈਨ ਕੀਤਾ ਗਿਆ ਹੈ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਰਿੰਦਰ ਬਾਵਾ, ਸਾਬਕਾ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਐੱਸ.ਐੱਮ.ਓ.ਜੰਡਿਆਲਾ, ਐੱਸ.ਡੀ.ਐੱਮ. ਫਿਲੌਰ ਨੂੰ ਫ਼ੋਨ ਕਰਕੇ ਅੱਜ ਐਮਬੂਲੈਂਸ ਐਮਬੂਲੈਂਸ ਆਈ ਹੈ, ਜੋ 24 ਘੰਟੇ ਤੋਂ ਵੀ ਵੱਧ ਸਮਾਂ ਬੀਤ ਜਾਣ ਮਗਰੋਂ ਆਈ ਹੈ।

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖਬਰ - ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਨਗਰ ਕੌਂਸਲ ਵੱਲੋਂ ਅਜੇ ਤੱਕ ਇਕ ਵਾਰ ਵੀ ਮੋਹਲੇ ਨੂੰ ਸੈਨੀਟਾਈਜ਼ ਨਹੀਂ ਕਰਵਾਇਆ ਗਿਆ। ਦੂਜਾ ਉਸਦੇ ਪਰਿਵਾਰਿਕ ਮੈਬਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਖੁਦ ਆਪਣੇ ਵਹੀਕਲ ’ਤੇ ਟੈਸਟ ਕਰਵਾ ਆਉਣ, ਜੋ ਗ਼ਲਤ ਹੈ, ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ। ਜੇਕਰ ਰੱਬ ਨਾ ਕਰੇ ਉਹ ਕੋਰੋਨਾ ਪਾਜ਼ੇਟਿਵ ਆ ਜਾਵੇ ਤਾਂ ਉਨ੍ਹਾਂ ਨੂੰ ਲੈ ਜਾਣ ਵਾਲਾ ਵੀ ਪਾਜ਼ੇਟਿਵ ਆ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਟੈਸਟ ਘਰ ’ਚ ਹੀ ਕੀਤੇ ਜਾਣ।

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur