ਐੱਨ.ਆਰ.ਆਈਜ਼ ਦੀ ਮਦਦ ਸਦਕਾ ਸਿਹਤ ਕੇਂਦਰ ਨੂੰ ਮਿਲਿਆ ਨਵਾਂ ਰੂਪ (ਵੀਡੀਓ)

12/12/2018 3:35:50 PM

ਹੁਸ਼ਿਆਰਪੁਰ (ਅਮਰੀਕ)— ਕਦੇ-ਕਦੇ ਜਿੱਥੇ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਉਥੇ ਕੁਝ ਲੋਕਾਂ ਦਾ ਸਮੂਹ ਮਿਲ ਕੇ ਬਹੁਤ ਕੁਝ ਕਰ ਦਿਖਾਉਂਦਾ ਹੈ। ਹੁਸ਼ਿਆਰਪੁਰ ਦੇ ਪਿੰਡ ਨਗਲ ਸ਼ਾਹਿਦਾ 'ਚ ਚੱਲ ਰਹੇ ਸਿਹਤ ਕੇਂਦਰ ਦਾ ਲੋਕਾਂ ਨੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਸੁਧਾਰ ਕਰਕੇ ਉਸ ਨੂੰ ਇਕ ਨਵਾਂ ਰੂਪ ਦਿੱਤਾ। ਸਿਹਤ ਕੇਂਦਰ ਦੀ ਪਿਛਲੇ ਕੁਝ ਸਾਲਾਂ ਤੋਂ ਹਾਲਤ ਇੰਨੀ ਬੁਰੀ ਸੀ ਕਿ ਸਿਹਤ ਕੇਂਦਰ ਦੀ ਬਿਲਡਿੰਗ ਕਦੇ ਵੀ ਡਿੱਗ ਸਕਦੀ ਸੀ, ਜਿਸ ਦੇ ਚਲਦਿਆਂ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕੀਤੀ ਗਈ ਪਰ ਕੋਈ ਗੱਲ ਨਹੀਂ ਬਣੀ। ਇਸ ਤੋਂ ਬਾਅਦ ਮਾਮਲਾ ਪਿੰਡ ਦੇ ਸ਼ਿਵ ਮੰਦਿਰ ਕਮੇਟੀ ਦੇ ਸਾਹਮਣੇ ਆਇਆ ਅਤੇ ਕਮੇਟੀ ਨੇ ਪਿੰਡ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਅਤੇ ਕੁਝ ਐੱਨ. ਆਰ. ਆਈ. ਦੀ ਮਦਦ ਨਾਲ ਪਿੰਡ 'ਚ ਲੱਖਾਂ ਦੀ ਲਾਗਤ ਨਾਲ ਖਸਤਾ ਹਾਲਤ ਬਿਲਡਿੰਗ ਨੂੰ ਨਵਾਂ ਰੂਪ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਸਿਹਤ ਕੇਂਦਰ ਨਾਲ ਲਗਭਗ 10 ਪਿੰਡਾਂ ਨੂੰ ਲਾਭ ਮਿਲ ਰਿਹਾ ਹੈ। 

ਸਥਾਨਕ ਲੋਕਾਂ ਨੇ ਦੱਸਿਆ ਕਿ ਜਿੱਥੇ ਸਰਕਾਰ ਕੁਝ ਨਹੀਂ ਕਰ ਸਕਦੀ, ਉਥੇ ਪਿੰਡ ਦੇ ਲੋਕ ਚਾਹੁਣ ਤਾਂ ਆਪਣੇ ਪਿੰਡ ਲਈ ਸਭ ਕੁਝ ਕਰ ਸਕਦੇ ਹਨ। ਸਿਹਤ ਕੇਂਦਰ ਨੂੰ ਨਵੀਂ ਬਿਲਡਿੰਗ ਮਿਲਣ ਨਾਲ ਸਿਹਤ ਕੇਂਦਰ 'ਚ ਤਾਇਨਾਤ ਡਾਕਟਰ ਵੀ ਬਹੁਤ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਾਫ-ਸੁਥਰੀ ਬਿਲਡਿੰਗ ਮਿਲ ਸਕੀ ਹੈ। ਉਨ੍ਹਾਂ ਨੇ ਪਿੰਡ ਦੇ ਲੋਕਾਂ ਸਮੇਤ ਐੱਨ. ਆਰ. ਆਈਜ਼. ਦਾ ਵੀ ਧੰਨਵਾਦ ਕੀਤਾ।

shivani attri

This news is Content Editor shivani attri