ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੈੱਡ ਕਾਂਸਟੇਬਲ ਪੁੱਜਾ ਜੇਲ

10/01/2019 6:14:57 PM

ਜਲੰਧਰ (ਮਹੇਸ਼)— 5 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਫੜੇ ਗਏ ਪੀ. ਏ. ਪੀ. 75 ਬਟਾਲੀਅਨ ਦੇ ਹੈੱਡ ਕਾਂਸਟੇਬਲ ਤੇਜਿੰਦਰ ਪਾਲ ਸਿੰਘ ਉਰਫ ਨੂੰ ਜੇਲ 'ਚ ਭੇਜ ਦਿੱਤਾ ਗਿਆ ਹੈ। 
ਥਾਣਾ ਜਲੰਧਰ ਕੈਂਟ ਦੇ ਐੱਸ. ਐੱਚ. ਓ. ਕੁਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਦੋਸ਼ੀ ਤੇਜਿੰਦਰ ਪਾਲ ਸਿੰਘ ਉਰਫ ਵਿੱਕੀ ਪੁੱਤਰ ਹਰਭਜਨ ਸਿੰਘ ਵਾਸੀ ਧਨੌਲਾ ਜ਼ਿਲਾ ਸੰਗਰੂਰ ਨੂੰ ਇਕ ਦਿਨ ਦਾ ਰਿਮਾਂਡ ਖਤਮ ਹੋਣ 'ਤੇ ਬੀਤੇ ਦਿਨ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ।  

ਪਤਾ ਲੱਗਾ ਹੈ ਕਿ ਜਲੰਧਰ ਕੈਂਟ ਥਾਣੇ ਦੀ ਪੁਲਸ ਵੱਲੋਂ ਮੁਲਜ਼ਮ 'ਤੇ ਵਿਭਾਗੀ ਕਾਰਵਾਈ ਨੂੰ ਲੈ ਕੇ ਉਸ ਦੀ 75 ਬਟਾਲੀਅਨ ਦੇ ਕਮਾਂਡੈਂਟ ਨੂੰ ਭੇਜੀ ਗਈ ਰਿਪੋਰਟ 'ਤੇ ਸਖਤ ਕਾਰਵਾਈ ਹੋਣੀ ਯਕੀਨੀ ਹੈ। ਉਸ ਨੂੰ ਆਪਣੇ ਸਰਕਾਰੀ ਕੁਆਰਟਰ ਨੂੰ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ, ਜਿੱਥੇ ਉਹ ਕਈ ਸਾਲਾਂ ਤੋਂ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਮੁਲਜ਼ਮ ਖਿਲਾਫ ਥਾਣੇ ਦੀ ਐੱਸ. ਆਈ. ਗੁਰਦੀਪ ਕੌਰ ਨੇ ਬੱਚੀ ਦੀ ਮਾਂ ਅਤੇ ਪਿਤਾ ਦੇ ਬਿਆਨ 'ਤੇ ਕੇਸ ਦਰਜ ਕੀਤਾ ਸੀ।


shivani attri

Content Editor

Related News