ਨਮਾਜ਼ ਪੜ੍ਹ ਕੇ ਘਰ ਜਾ ਰਹੇ ਦੋ ਵਿਅਕਤੀਆਂ ਕੋਲੋਂ ਤਲਵਾਰ ਦੀ ਨੋਕ ’ਤੇ ਮੋਬਾਈਲ ਤੇ 8 ਹਜ਼ਾਰ ਰੁਪਏ ਖੋਹੇ

04/18/2022 2:30:44 AM

ਜਲੰਧਰ (ਮਜ਼ਹਰ)- ਥਾਣਾ ਸਦਰ ਅਧੀਨ ਪੈਂਦੀ ਪ੍ਰਤਾਪਪੁਰਾ ਚੌਕੀ ਅਧੀਨ ਪੈਂਦੇ ਪਿੰਡ ਖਾਂਬਰਾ ’ਚ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਅਨੁਸਾਰ ਖੁਰਲਾ ਕਿੰਗਰਾ ਤੋਂ ਮਸਜਿਦ-ਏ-ਕੱਬਾ ਖਾਂਬਰਾ ਵਿਖੇ ਨਮਾਜ਼ ਅਦਾ ਕਰਨ ਆਏ ਦੋ ਵਿਅਕਤੀਆਂ ਨਾਲ ਤਲਵਾਰ ਦੀ ਨੋਕ ’ਤੇ ਕੁੱਟਮਾਰ ਕਰ ਕੇ ਮੋਬਾਈਲ ਅਤੇ ਪਰਸ ਖੋਹ ਲਿਆ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਛੋਟੂ ਦੇ ਪਿਤਾ ਸ਼ੇਖ ਚੁੱਲੂ ਅਤੇ ਮਾਨੇਦੁਲ ਪਿਤਾ ਸ਼ੇਖ ਅਕਲੂ ਨੇ ਦੱਸਿਆ ਕਿ ਦੋਵੇਂ ਭਰਾ ਰਾਤ 10.15 ਵਜੇ ਨਮਾਜ਼ ਅਦਾ ਕਰ ਕੇ ਆਪਣੇ ਘਰ ਖੁਰਲਾ ਕਿੰਗਰਾ ਜਾ ਰਹੇ ਸਨ ਤਾਂ ਮਸਜਿਦ ਦੇ ਨਜ਼ਦੀਕ ਪ੍ਰਾਇਮਰੀ ਸਕੂਲ ਨੇੜੇ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ 3 ਲੁਟੇਰਿਆਂ ਨੇ ਦੋਵਾਂ ਭਰਾਵਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦਾ ਇਕ ਭਰਾ ਮਾਨੇਦੁਲ ਜ਼ਮੀਨ ’ਤੇ ਡਿੱਗ ਪਿਆ।

ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ
ਲੁਟੇਰਿਆਂ ਉਨ੍ਹਾਂ ਕੋਲੋਂ ਇਕ ਓਪੋ ਮੋਬਾਈਲ, 3800 ਰੁਪਏ, 4200 ਰੁਪਏ ਤੇ ਇਕ ਟਾਰਚ ਖੋਹ ਕੇ ਰਾਧਾ ਸੁਆਮੀ ਸਤਿਸੰਗ ਰੋਡ ਵੱਲ ਭੱਜ ਗਏ। ਉਸ ਨੇ 100 ਨੰਬਰ ’ਤੇ ਫੋਨ ਕਰ ਕੇ ਲੁੱਟ ਦੀ ਘਟਨਾ ਦੀ ਸੂਚਨਾ ਦਿੱਤੀ, ਜਿਸ ’ਤੇ ਥਾਣਾ ਸਦਰ ਦੇ ਇੰਚਾਰਜ ਵਿਕਟਰ ਮਸੀਹ ਨੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਰਾਤ ਕਾਫੀ ਹੋ ਚੁੱਕੀ ਹੈ, ਸਵੇਰੇ ਕੈਮਰੇ ਚੈੱਕ ਕਰ ਕੇ ਲੁਟੇਰਿਆਂ ਨੂੰ ਫੜਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh