ਹਾਥਰਸ ਦੇ ਦੋਸ਼ੀਆਂ ਨੂੰ ਫਾਂਸੀ ਅਤੇ ਯੂ ਪੀ  ਸਰਕਾਰ ਨੂੰ ਬਰਖਾਸਤ ਕੀਤਾ ਜਾਵੇ

10/05/2020 3:18:14 PM

ਗੜ੍ਹਸ਼ੰਕਰ(ਸ਼ੋਰੀ)-ਲੋਕ ਇਨਸਾਫ਼ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਤਾਰ ਸਿੰਘ ਡਾਂਡੀਆਂ ਦੀ ਅਗਵਾਈ ਹੇਠ ਅੱਜ ਇੱਕ ਵਫਦ ਨੇ ਸਥਾਨਕ ਐਸ ਡੀ ਐਮ ਹਰਬੰਸ ਸਿੰਘ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਇਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਹਾਥਰਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਦੀ ਰਖਵਾਲੀ ਕਰਨ 'ਚ ਅਸਫ਼ਲ ਸਾਬਤ ਹੋਈ ਯੂ ਪੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।
ਅਵਤਾਰ ਸਿੰਘ ਡਾਂਡੀਆਂ ਨੇ ਕਿਹਾ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਇੱਕ ਸਤਾਰਾਂ ਸਾਲਾਂ ਦੀ ਬੇਟੀ ਨਾਲ ਗੈਂਗਰੇਪ ਹੁੰਦਾ ਹੈ ਅਤੇ ਬਲਾਤਕਾਰੀਆਂ ਵੱਲੋਂ ਪੀੜਤ ਲੜਕੀ ਦੀ ਜੀਭ ਕੱਟ ਦਿੱਤੀ ਜਾਂਦੀ ਹੈ ਅਤੇ ਉਸ ਦੀ ਰੀਡ ਦੀ ਹੱਡੀ ਤੋੜ ਦਿੱਤੀ ਜਾਂਦੀ ਹੈ ਪਰ ਪੁਲਸ ਵੱਲੋਂ ਇਸ ਘਿਨਾਉਣੀ ਹਰਕਤ ਦੇ 8 ਦਿਨ ਲੰਘ ਜਾਣ ਬਾਅਦ ਐਫ਼ ਆਈ ਆਰ ਦਰਜ ਕੀਤੀ ਗਈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਪੁਲਸ ਨੇ ਆਪਣੀ ਮਨਮਰਜ਼ੀ ਨਾਲ ਕਰਦੇ ਹੋਏ ਪੀੜਤ ਪਰਿਵਾਰ ਦੇ ਅੱਲੇ ਜਖਮਾਂ ਉੱਪਰ ਤੋਂ 
ਲੂਣ ਛਿੜਕ ਦਿੱਤਾ।
ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਤੇ ਇਹ ਕੇਸ ਫਾਸਟ ਟਰੈਕ ਅਦਾਲਤ 'ਚ ਲਗਾ ਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਪਾਰਟੀ ਨੂੰ ਪੀੜਤ ਪਰਿਵਾਰ ਨੂੰ ਇਨਸਾਫ ਮਿਲਦਾ ਨਜ਼ਰ ਨਾ ਆਇਆ ਲੋਕ ਇਨਸਾਫ ਪਾਰਟੀ ਇਸ ਸੰਬੰਦੀ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ।

Aarti dhillon

This news is Content Editor Aarti dhillon