ਘਰ ਬਣਾਉਣਾ ਹੋਇਆ ਔਖਾ, 2400 ਰੁਪਏ ਕੁਇੰਟਲ ਸਰੀਆ ਹੋਣ ਦੇ ਨਾਲ ਰੇਤ ਵੀ ਹੋਈ ਮਹਿੰਗੀ

04/04/2022 1:54:26 PM

ਜਲੰਧਰ— ਜਲੰਧਰ ਸ਼ਹਿਰ ਦੇ ਲੋਹੇ ਦੇ ਕਾਰਖਾਨੇ ਤਾਂਬਾ, ਪਿੱਤਲ ਦੇ ਰੇਟ ਵੱਧਣ ਦੇ ਕਾਰਨ ਪ੍ਰੋਡਕਸ਼ਨ ਦੀ ਕਮੀ ਦਾ ਸ਼ਿਕਾਰ ਹੋ ਗਏ ਹਨ। ਉਥੇ ਹੀ ਆਮ ਆਦਮੀ ਦੇ ਘਰ ’ਤੇ ਵੀ ਮਹਿੰਗਾਈ ਦਾ ਅਸਰ ਹੋਇਆ ਹੈ। ਜਿਹੜੇ ਲੋਕਾਂ ਨੇ 1200 ਰੁਪਏ ਪ੍ਰਤੀ ਫੁੱਟ ਦੀ ਨਿੱਜੀ ਪਾਲਨਿੰਗ ਦੇ ਹਿਸਾਬ ਨਾਲ ਘਰ ਦਾ ਲੋਨ ਸੈਂਕਸ਼ਨ ਕਰਵਾਇਆ ਸੀ, ਉਨ੍ਹਾਂ ਨੇ ਹੁਣ 1400-1500 ਰੁਪਏ ਖ਼ਰਚ ਕਰਨੇ ਪੈ ਰਹੇ ਹਨ। ਇਸ ’ਚ ਨਕਸ਼ਾ ਫੀਸ, ਟੈਕਸ ਅਤੇ ਮਿਸਲੈਨੀਅਸ ਕਾਸਟ ਸ਼ਾਮਲ ਨਹੀਂ ਹੈ। 

ਦਰਅਸਲ ਗੱਲ ਲੋਹੇ-ਪੈਟਰੋਲ ਦੇ ਰੇਟ ਵੱਧਣ ਨਾਲ ਸ਼ੁਰੂ ਹੋਈ ਅਤੇ ਇਸ ਦਾ ਅਸਰ ਸਾਰੀਆਂ ਚੀਜ਼ਾਂ ’ਤੇ ਪਿਆ। ਇਸ ਨਾਲ ਘਰ ਬਣਾਉਣ ਦੇ ਬੇਸ ਮਟੀਰੀਅਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਕਿ ਲੋਕਾਂ ਨੂੰ ਹਾਊਸਿੰਗ ਲੋਨ ਰਿਵਾਇਜ਼ ਕਰਨੇ ਪੈ ਰਹੇ ਹਨ ਪਰ ਦਿੱਕਤ ਇਹ ਹੈ ਕਿ ਜਦੋਂ ਲੋਨ ਦੀ ਰਕਮ ਵੱਧਦੀ ਹੈ ਤਾਂ ਖ਼ਰਚ ਘਰ ਬਣਾਉਣ ਵਾਲਿਆਂ ਨੂੰ ਸਹਿਣਾ ਪੈਂਦਾ ਹੈ। ਸਿਟੀ ’ਚ ਵੇਰਕਾ ਮਿਲਕ ਪਲਾਂਟ ਦੇ ਕੋਲ ਹੁਸ਼ਿਆਰਪੁਰ ਰੋਡ, ਰਾਮਾਮੰਡੀ, ਤਿਲਕ ਨਗਰ ਇਲਾਕਿਆਂ ’ਚ ਮਿਡਲ ਕਲਾਸ ਪਰਿਵਾਰ ਘਰ ਬਣਾ ਰਹੇ ਹਨ, ਜਿਸ ਦਾ ਸਿਲਸਿਲਾ ਕੋਰੋਨਾ ਦੇ ਕਾਰਨ 2 ਸਾਲ ਰੁੱਕਿਆ ਰਿਹਾ ਸੀ। ਪਰੇਸ਼ਾਨੀ ਇਹ ਹੋ ਗਈ ਕਿ ਪਿਛਲੇ 3 ਮਹੀਨਿਆਂ ’ਚ ਕੱਚੇ ਮਾਲ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। 

ਇਹ ਵੀ ਪੜ੍ਹੋ:  ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ

ਉਥੇ ਹੀ ਬਿਲਡਿੰਗ ਐਕਸਪਰਟ ਯੋਗੇਸ਼ ਸੋਨੀ ਕਹਿੰਦੇ ਹਨ ਕਿ ਦਸੰਬਰ ’ਚ ਘਰ ਦਾ ਕੰਮ ਛੱਡਣ ਵਾਲੇ ਪਰੇਸ਼ਾਨ ਹਨ ਕਿਉਂਕਿ ਲੈਂਟਰ ਪਾਉਣ ਨੂੰ ਲੋਹਾ 56 ਦੀ ਬਜਾਏ ਹੁਣ 80 ਤੋਂ 85 ਰੁਪਏ ਕਿਲੋ ਮਿਲ ਰਿਹਾ ਹੈ। ਗੇਟ-ਗਿ੍ਰਲ, ਡੋਰ ਫਰੇਮ ਤੋਂ ਲੈ ਕੇ ਘਰ ਬਣਾਉਣ ’ਚ ਇਸਤੇਮਾਲ ਸਾਰੇ ਲੋਹੇ ਦੇ ਪ੍ਰੋਡਕਟ 15 ਤੋਂ ਲੈ ਕੇ 25 ਫ਼ੀਸਦੀ ਪ੍ਰਤੀ ਰੁਪਏ ਕਿਲੋ ਮਹਿੰਗੇ ਹੋ ਗਏ ਹਨ। ਨਵਪ੍ਰੀਤ ਸਿੰਘ ਕਹਿੰਦੇ ਹਨ ਕਿ ਜੋ ਪਰਿਵਾਰ 60 ਹਜ਼ਾਰ ਰੁਪਏ ਕਮਾਉਂਦਾ  ਹੈ ਤਾਂ ਬੈਂਕ ਉਨ੍ਹਾਂ ਨੂੰ 18 ਤੋਂ 20 ਲੱਖ ਤੱਕ ਦਾ ਲੋਨ ਦੇ ਦਿੰਦੇ ਹਨ। ਹੁਣ ਇਨ੍ਹਾਂ ਘਰਾਂ ਦੀ ਕੀਮਤ ’ਚ ਵੀ ਵਾਧਾ ਹੋਵੇਗਾ। 

ਕਾਰੋਬਾਰ ’ਤੇ ਵੀ ਪਿਆ ਅਸਰ, ਸੇਲ ਘਟੀ, ਆਰਡਰ ਹੋ ਰਹੇ ਪੈਂਡਿੰਗ 
ਬੈਂਕਿੰਗ ਐਕਸਪਰਟ ਡਾ. ਅਸ਼ਵਨੀ ਗੁਪਤਾ ਦਾ ਕਹਿਣਾ ਹੈ ਕਿ ਰਿਹਾਇਸ਼ ਯੋਜਨਾ ਦੇ ਤਹਿਤ 3 ਲੱਖ ਤੱਕ ਮਦਦ ਮਿਲਦੀ ਸੀ, ਜੋ ਹੁਣ ਦੁੱਗਣੀ ਕਰਨੀ ਚਾਹੀਦੀ ਹੈ। ਫਗਵਾੜਾ ਗੇਟ ’ਚ ਇਲੈਕਟ੍ਰਿਕਲ ਕਾਰੋਬਾਰੀ ਅਮਿਤ ਸਹਿਗਲ ਨੇ ਕਿਹਾ ਕਿ ਕੀਮਤਾਂ ਵੱਧਣ ਨਾਲ ਸੇਲ ਦੀ ਰਫ਼ਤਾਰ ਰੁਕ ਗਈ ਹੈ। ਸੈਨੇਟਰੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਮੁਕੇਸ਼ ਵਰਮਾ ਨੇ ਕਿਹਾ ਕਿ ਜਦੋਂ ਰੇਟ ਵਧੇ ਤਾਂ ਕਾਰੋਬਾਰ ਵੀ ਗਿਰਾਵਟ ਦਰਜ ਕਰਨ ਲੱਗਾ। ਲੋਕਾਂ ਨੇ ਇਹ ਕਹਿ ਕੇ ਆਰਡਰ ਕੈਂਸਲ ਜਾਂ ਫਿਰ ਪੈਂਡਿੰਗ ਕਰ ਦਿੱਤੇ ਕਿ ਅਜੇ ਘਰ ਬਣਾਉਣ ਦਾ ਕੰਮ ਰੋਕ ਰੱਖਿਆ ਹੈ। 

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਝੂਠੇ ਕੇਸਾਂ ਨੂੰ ਰੱਦ ਕਰੇਗੀ, ਜਾਂਚ ਲਈ ਕਮਿਸ਼ਨ ਬਿਠਾਇਆ ਜਾਵੇਗਾ

ਇਕ ਘਰ ਦੇ ਨਿਰਮਾਣ ਦੀ ਔਸਤਨ ਲਾਗਤ 25 ਹਾਜ਼ਰ ਵਧੀ 
ਘਰ ਦਾ ਨਿਰਮਾਣ ਹਰ ਪਰਿਵਾਰ ਆਪਣੀ ਜੇਬ ਦੇ ਹਿਸਾਬ ਨਾਲ ਕਰਦਾ ਹੈ। ਆਰਕੀਟੈਕਟ ਸ਼ਿਵ ਵਰਮਾ ਨੇ ਬੈਸਿਕ ਲਾਗਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 10 ਗੁਣਾ 10 ਸਾਈਜ਼ ਦੇ ਕਮਰੇ ਦੀ ਲਾਗਤ ਪਹਿਲਾਂ 1 ਲੱਖ ਰੁਪਏ ਹੁੰਦੀ ਸੀ, ਜੋ ਹੁਣ 1 ਲੱਖ  25 ਹਜ਼ਾਰ ਰੁਪਏ ਹੋ ਗਈ ਹੈ। ਖ਼ਰਚੇ ’ਚ ਵਾਧੇ ਦਾ ਸਭ ਤੋਂ ਵੱਡਾ ਫੈਕਟਰ ਸਰੀਆ ਅਤੇ ਇੱਟ ਹਨ। ਪਹਿਲਾਂ ਸਰੀਆ 80 ਕਿਲੋ ਦੇ ਹਿਸਾਬ ਨਾਲ 4480 ਰੁਪਏ ਹੁੰਦਾ ਸੀ ਜੋ 7225 ਰੁਪਏ ਹੋ ਗਿਆ ਹੈ। ਇਸ ਸਾਈਜ਼ ਦੇ ਕਮਰੇ ਨੂੰ 2400 ਇੱਟਾਂ ਲੱਗਦੀਆਂ ਹਨ। ਇਸ ਦਾ ਖ਼ਰਚ 16800 ਰੁਪਏ ਪਹੁੰਚ ਚੁੱਕਾ ਹੈ। ਰੰਗ ਦਾ ਖ਼ਰਚ ਲੈਬਰ ਸਮੇਤ 15 ਰੁਪਏ ਫੁੱਟ ਸੀ ਜੋ ਹੁਣ 25 ਰੁਪਏ ਫੁੱਟ ਤੱਕ ਪਹੁੰਚ ਚੁੱਕਾ ਹੈ। ਟਾਇਲਿੰਗ ਦੀ ਕਸਟਿੰਗ 35 ਰੁਪਏ ਫੁੱਟ ਤੋਂ ਵੱਧਾ ਕੇ 40 ਹੋ ਗਈ ਹੈ। ਇਸ ਦੇ ਇਲਾਵਾ ਬਿਜਲੀ, ਸ਼ਟਰਿੰਗ, ਲੇਬਰ ਕਾਸਟ ਵਧੇ। ਕੁੱਲ ਮਿਲਾ ਕੇ ਖ਼ਰਚ 40 ਫ਼ੀਸਦੀ ਵੱਧ ਗਿਆ।  

ਇਹ ਵੀ ਪੜ੍ਹੋ: ਜਲੰਧਰ ਵਿਖੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਪਤਨੀ ਤੇ ਸੁਹਰਿਆਂ ਬਾਰੇ ਕੀਤਾ ਇਹ ਖ਼ੁਲਾਸਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri