ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ, ਜਲੰਧਰ ਨੂੰ ਅਪਰਾਧ-ਮੁਕਤ ਬਣਾਉਣ ਲਈ ਦਿਓ ਸਹਿਯੋਗ

01/01/2021 12:44:46 PM

ਜਲੰਧਰ(ਵਰੁਣ): ਸਾਲ ਦੇ ਆਖਰੀ ਦਿਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਸ ਅਧਿਕਾਰੀਆਂ ਅਤੇ ਸਾਰੇ ਥਾਣਾ ਇੰਚਾਰਜਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਪੂਰੇ ਸਾਲ ਦੌਰਾਨ ਕੀਤੇ ਕੰਮਾਂ ਲਈ ਆਪਣੀ ਫੌਜ ਪ੍ਰਤੀ ਸੰਤੁਸ਼ਟੀ ਜਤਾਈ ਪਰ ਇਸ ਦੇ ਨਾਲ-ਨਾਲ ਉਹ ਸ਼ਹਿਰ ਵਾਸੀਆਂ ਨੂੰ ‘ਹੈਪੀ ਨਿਊ ਯੀਅਰ’ ਦਾ ਸੰਦੇਸ਼ ਦੇਣਾ ਵੀ ਨਹੀਂ ਭੁੱਲੇ। ਸੀ. ਪੀ. ਨੇ ਮੀਡੀਆ ਜ਼ਰੀਏ ਨਵੇਂ ਸਾਲ ਵਿਚ ਪੁਲਸ ਦਾ ਸਾਥ ਦੇ ਕੇ ਸ਼ਹਿਰ ਨੂੰ ਅਪਰਾਧ-ਮੁਕਤ ਬਣਾਉਣ ਲਈ ਜ਼ਿਲ੍ਹਾ ਵਾਸੀਆਂ ਕੋਲੋਂ ਸਹਿਯੋਗ ਮੰਗਿਆ।

PunjabKesari
ਸੀ. ਪੀ. ਭੁੱਲਰ ਨੇ ਕਿਹਾ ਕਿ ਨਵੇਂ ਸਾਲ ਦੀ ਪਹਿਲੀ ਸਵੇਰ ਦਾ ਸਵਾਗਤ ਹਮੇਸ਼ਾ ਨਵੀਂ ਉਮੀਦ ਅਤੇ ਆਸ ਨਾਲ ਕੀਤਾ ਜਾਂਦਾ ਹੈ, ਜੋ ਕਿ ਸਿਰਫ ਉਤਸ਼ਾਹ, ਦਿ੍ਰੜ੍ਹਤਾ ਅਤੇ ਸਮਰਪਣ ਦੇ ਨਾਲ ਮਿਲ ਕੇ ਕੰਮ ਕਰਨ ਨਾਲ ਪੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਾਅਦ ਨਵੇਂ ਸਾਲ ਵਿਚ ਪੁਲਸ ਅਤੇ ਲੋਕਾਂ ਦੀ ਸਾਂਝੇਦਾਰੀ ਨੂੰ ਹੋਰ ਮਜ਼ਬੂਤੀ ਮਿਲੇਗੀ। ਕੋਰੋਨਾ ਵਾਇਰਸ ਵਿਰੁੱਧ ਉਨ੍ਹਾਂ ਦੀ ਫੌਜ ਬਹਾਦਰੀ ਨਾਲ ਲੜੀ।
ਸੀ. ਪੀ. ਨੇ ਕਿਹਾ ਕਿ ਸ਼ਹਿਰ ਵਿਚ ਮਾਫੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਿਜੱਠਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਸੰਦੇਸ਼ ਵੀ ਦਿੱਤਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਲਈ ਘੱਟ ਤੋਂ ਘੱਟ ਪ੍ਰੇਸ਼ਾਨੀ ਨੂੰ ਯਕੀਨੀ ਬਣਾਉਣਾ ਜਲੰਧਰ ਕਮਿਸ਼ਨਰੇਟ ਪੁਲਸ ਦਾ ਟੀਚਾ ਹੋਵੇਗਾ। ਮੀਟਿੰਗ ਵਿਚ ਸਾਰੇ ਡੀ. ਸੀ. ਪੀਜ਼, ਏ. ਡੀ. ਸੀ. ਪੀਜ਼, ਐੱਸ. ਪੀਜ਼, ਐੱਸ. ਪੀ. ਅਤੇ ਸਾਰੇ ਥਾਣਿਆਂ ਦੇ ਇੰਚਾਰਜ ਵੀ ਮੌਜੂਦ ਸਨ।


Aarti dhillon

Content Editor

Related News