ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਲਈ ਹਲਕਾ ਇੰਚਾਰਜ ਰਸੂਲਪੁਰ ਵੱਲੋ ਕਣਕ ਦਾ ਟਰੱਕ ਰਵਾਨਾ

05/30/2020 6:12:47 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ,ਪੱਪੂ,ਮੋਮੀ ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਧਾਨ ਸਭਾ ਹਲਕਾ ਟਾਂਡਾ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਲਈ ਕਣਕ ਨਾਲ ਭਰਿਆ ਟਰੱਕ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਰਵਾਨਾ ਕੀਤਾ | ਇਸ ਮੌਕੇ ਰਸੂਲਪੁਰ ਨੇ ਦੱਸਿਆ ਕਿ ਹੁਣ ਤੱਕ 1800 ਕੁਇੰਟਲ ਕਣਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਦੇ ਲੰਗਰਾਂ ਲਈ ਹਲਕੇ ਤੋਂ ਭੇਜੀ ਜਾ ਚੁੱਕੀ ਹੈ | ਇਸ ਮੌਕੇ ਸਰਕਲ ਪ੍ਰਧਾਨ ਗੁਰਨਾਮ ਸਿੰਘ ਸਹਿਬਾਜ਼ਪੁਰ, ਕੁਲਜੀਤ ਸਿੰਘ ਬਿੱਟੂ, ਜਥੇਦਾਰ  ਮਹਿੰਦਰ ਸਿੰਘ ਡੂਮਾਨਾ,ਕਮਲਜੀਤ ਸਿੰਘ ਕੁਲਾਰ, ਇਕ਼ਬਾਲ ਸਿੰਘ ਢਡਿਆਲਾ,  ਪਰਮਿੰਦਰ ਸਿੰਘ ਚੌਹਾਨ,ਮਾਸਟਰ ਅਮਰਜੀਤ ਸਿੰਘ, ਜਸਮੀਤ ਸਿੰਘ, ਸ਼ਰਨਜੀਤ ਸਿੰਘ  ਆਦਿ ਮੌਜੂਦ ਸਨ |

 


Harinder Kaur

Content Editor

Related News