ਜਿਮਖਾਨਾ ਕਲੱਬ ਦੀ ਨਵੀਂ ਟੀਮ ''ਚ ''ਖਟਾਸ'' ਆਉਣੀ ਸ਼ੁਰੂ

10/17/2019 11:15:21 AM

ਜਲੰਧਰ (ਖੁਰਾਣਾ)— ਜੁਲਾਈ ਮਹੀਨੇ 'ਚ ਜਲੰਧਰ ਜਿਮਖਾਨਾ ਕਲੱਬ ਦੀ ਨਵੀਂ ਟੀਮ ਚੁਣ ਕੇ ਆਈ ਸੀ, ਜਿਸ ਨੂੰ ਕੰਮ ਕਰਦੇ ਹੋਏ ਅਜੇ 3 ਮਹੀਨੇ ਹੀ ਹੋਏ ਹਨ ਕਿ ਨਵੀਂ ਟੀਮ 'ਚ ਖਟਾਸ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਇਸ ਬਾਬਤ ਪਹਿਲਾਂ ਸੰਕੇਤ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕਲੱਬ ਪ੍ਰਧਾਨ ਅਤੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥਾ ਦੀ ਅਗਵਾਈ ਵਿਚ ਬੈਠਕ ਦੌਰਾਨ ਨਵੇਂ ਬਣੇ ਖਜ਼ਾਨਚੀ ਅਮਿਤ ਕੁਕਰੇਜਾ ਨੇ ਕਾਫੀ ਲਾਊਂਜ ਨੂੰ ਤੋੜ ਕੇ ਨਵੇਂ ਸਿਰੇ ਤੋਂ ਬਣਾਏ ਜਾ ਰਹੇ ਫਾਈਨ ਡਾਇਨਿੰਗ ਰੈਸਟੋਰੈਂਟਸ 'ਤੇ ਹੋਣ ਜਾ ਰਹੇ ਕਰੀਬ 27 ਲੱਖ ਰੁਪਏ ਤੋਂ ਜ਼ਿਆਦਾ ਦੇ ਖਰਚ ਨੂੰ ਮੁੱਦਾ ਬਣਾ ਦਿੱਤਾ। ਦਰਅਸਲ ਐਗਜ਼ੀਕਿਊਟਿਵ ਬੈਠਕ ਦੇ ਏਜੰਡੇ ਵਿਚ ਪ੍ਰਸਤਾਵ ਰੱਖਿਆ ਗਿਆ ਸੀ ਕਿ ਕਾਫੀ ਲਾਊਂਜ ਦੀ ਥਾਂ 'ਤੇ ਬਣ ਰਹੇ ਰੈਸਟੋਰੈਂਟ ਦਾ ਨਵਾਂ ਨਾਂ ਫਾਈਨਲ ਕੀਤਾ ਜਾਵੇ। ਇਸ ਪ੍ਰਸਤਾਵ 'ਤੇ ਚਰਚਾ ਕਰਦੇ ਹੋਏ ਅਮਿਤ ਕੁਕਰੇਜਾ ਨੇ ਸਵਾਲ ਕੀਤਾ ਕਿ ਜਦੋਂ ਇਹ ਫੈਸਲਾ ਹੋ ਚੁੱਕਾ ਸੀ ਕਿ ਇਸ ਪ੍ਰਾਜੈਕਟ 'ਤੇ 10 ਲੱਖ ਤੋਂ ਜ਼ਿਆਦਾ ਰਕਮ ਖਰਚ ਨਹੀਂ ਕੀਤੀ ਜਾਵੇਗੀ ਤਾਂ ਹੁਣ ਇਸ ਰਾਸ਼ੀ ਨੂੰ ਇੰਨਾ ਕਿਉਂ ਵਧਾਇਆ ਗਿਆ। ਉਨ੍ਹਾਂ ਦਾ ਇਹ ਵੀ ਸਵਾਲ ਸੀ ਕਿ ਰਕਮ ਖਰਚ ਕਰਦੇ ਸਮੇਂ ਤਾਂ ਐਗਜ਼ੀਕਿਊਟਿਵ ਬੈਠਕ ਵਿਚ ਸਲਾਹ ਨਹੀਂ ਕੀਤੀ ਗਈ ਪਰ ਹੁਣ ਉਸ ਰੈਸਟੋਰੈਂਟ ਦਾ ਨਾਂ ਰੱਖਣ ਲਈ ਐਗਜ਼ੀਕਿਊਟਿਵ ਦੀ ਬੈਠਕ ਬੁਲਾਈ ਗਈ।

ਬੈਠਕ ਦੌਰਾਨ ਇਸ ਮੁੱਦੇ 'ਤੇ ਹੋਰ ਜ਼ਿਆਦਾ ਚਰਚਾ ਨਹੀਂ ਹੋਈ ਪਰ ਬੈਠਕ ਦਾ ਮੁੱਦਾ ਕੁਝ ਦਿਨ ਪਹਿਲਾਂ ਹੋਇਆ ਡਾਂਡੀਆ ਨਾਈਟ ਦੌਰਾਨ ਕੱਢੇ ਗਏ ਪ੍ਰਾਈਜ਼ਿਜ 'ਤੇ ਜਾ ਟਿਕਿਆ। ਕਲੱਬ ਪ੍ਰਧਾਨ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਉਸ ਨਾਈਟ ਦੌਰਾਨ ਜਿਸ ਤਰੀਕੇ ਨਾਲ ਮੌਜੂਦਾ ਟੀਮ ਦੇ ਕੁਝ ਮੈਂਬਰਾਂ ਦੇ ਪ੍ਰਾਈਜ਼ ਕਢਵਾਏ ਗਏ ਉਸ ਨਾਲ ਕਲੱਬ ਦੇ ਮਾਣ-ਸਨਮਾਨ ਨੂੰ ਧੱਕਾ ਲੱਗਾ ਹੈ। ਇਸ ਬਾਬਤ ਕਈ ਸ਼ਿਕਾਇਤਾਂ ਵੀ ਉਨ੍ਹਾਂ ਤੱਕ ਪਹੁੰਚੀਆਂ ਹਨ। ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾਣਾ ਚਾਹੀਦਾ ਹੈ।

ਬੈਠਕ ਦੌਰਾਨ ਤੰਬੋਲਾ ਕਮੇਟੀ ਦੀ ਚੇਅਰਮੈਨੀ ਨੂੰ ਲੈ ਕੇ ਕੁਝ ਤਕਰਾਰ ਹੋਏ। ਕੁਝ ਦਿਨ ਪਹਿਲਾਂ ਹੋਏ ਬੰਪਰ ਤੰਬੋਲਾ 'ਚ ਪ੍ਰਾਈਜ਼ ਸ਼ੇਅਰਿੰਗ ਨੂੰ ਲੈ ਕੇ ਹੋਏ ਵਿਵਾਦ ਦਾ ਵੀ ਜ਼ਿਕਰ ਆਇਆ। ਬੰਪਰ ਤੰਬੋਲਾ ਅਤੇ ਮਹਾ ਬੰਪਰ ਤੰਬੋਲਾ ਲਈ ਇਕੱਠੀ ਕੀਤੀ ਗਈ ਸਪਾਂਸਰਸ਼ਿਪ ਨੂੰ ਲੈ ਕੇ ਬੈਠਕ ਵਿਚ ਚਰਚਾ ਹੋਈ। ਇਸ ਚਰਚਾ ਦੌਰਾਨ ਤੰਬੋਲਾ ਕਮੇਟੀ ਦੀ ਚੇਅਰਪਰਸਨ ਅਨੂ ਮਾਟਾ ਕੁਝ ਨਾਰਾਜ਼ ਦਿਸੀ ਪਰ ਕਲੱਬ ਪ੍ਰਧਾਨ ਨੇ ਮੌਕਾ ਸੰਭਾਲਦੇ ਹੋਏ ਟੀਮ ਵਰਕ ਨਾਲ ਆਉਣ ਵਾਲੇ ਸਾਰੇ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਨਿਪਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਪਾਂਸਰਸ਼ਿਪ ਇਕੱਠੀ ਕਰਨ ਲਈ ਕੁਕਰੇਜਾ ਅਤੇ ਹੋਰਾਂ ਦੀ ਡਿਊਟੀ ਵੀ ਲਗਾਈ। ਬੈਠਕ ਦੌਰਾਨ ਫੈਸਲਾ ਹੋਇਆ ਕਿ ਬਣ ਰਹੇ ਨਵੇਂ ਰੈਸਟੋਰੈਂਟ ਦਾ ਨਵਾਂ ਨਾਂ ਸੁਝਾਉਣ ਲਈ ਸਾਰੀ ਟੀਮ ਮੈਂਬਰ ਆਪਣੇ-ਆਪਣੇ ਵਲੋਂ ਇਕ ਨਾਂ ਸੁਝਾਉਣ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਆਨਰੇਰੀ ਸੈਕਰੇਟਰੀ ਤਰੁਣ ਸਿੱਕਾ, ਜੁਆਇੰਟ ਸੈਕਰੇਟਰੀ ਸੌਰਭ ਖੁੱਲਰ ਤੋਂ ਇਲਾਵਾ ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐੱਮ. ਬੀ. ਬਾਲੀ, ਸੀ. ਏ. ਰਾਜੀਵ ਬਾਂਸਲ, ਜਗਜੀਤ ਕੰਬੋਜ, ਹਰਪ੍ਰੀਤ ਸਿੰਘ, ਗੁਣਦੀਪ ਸਿੰਘ ਸੋਢੀ, ਸੁਮਿਤ ਸ਼ਰਮਾ ਤੇ ਨਿਤਿਨ ਬਹਿਲ ਵੀ ਮੌਜੂਦ ਸਨ।

PunjabKesari
ਮਹਾ ਬੰਪਰ ਤੰਬੋਲਾ ਵਿਚ ਕਾਰ ਦੇਵੇਗਾ ਜਿਮਖਾਨਾ ਕਲੱਬ
ਕਲੱਬ ਮੈਨੇਜਮੈਂਟ ਵੱਲੋਂ ਦੀਵਾਲੀ ਦੇ ਮੌਕੇ 25 ਅਕਤੂਬਰ ਨੂੰ ਮਹਾ ਬੰਪਰ ਤੰਬੋਲਾ ਦਾ ਆਯੋਜਨ ਕੀਤਾ ਜਾ ਿਰਹਾ ਹੈ। ਇਸ ਦੌਰਾਨ 21 ਲੱਕੀ ਡਰਾਅ ਕੱਢੇ ਜਾਣੇ ਹਨ। ਪਹਿਲਾ ਇਨਾਮ ਕਾਰ ਰੱਖਿਆ ਗਿਆ ਹੈ, ਜਿਸ ਨੂੰ ਜੁਆਇੰਟ ਸੈਕਰੇਟਰੀ ਸੌਰਭ ਖੁੱਲਰ ਦੀਆਂ ਕੋਸ਼ਿਸ਼ਾਂ ਨਾਲ ਰਾਇਲ ਰੈਜ਼ੀਡੈਂਸੀ ਹਾਊਸਿੰਗ ਪ੍ਰਾਜੈਕਟ ਨੇ ਸਪਾਂਸਰ ਕੀਤਾ ਹੈ। ਦੂਜਾ ਇਨਾਮ ਬੁਲਟ ਮੋਟਰਸਾਈਕਲ ਤੇ ਤੀਜਾ ਇਨਾਮ ਐਕਟਿਵਾ ਦੇ ਰੂਪ ਵਿਚ ਦਿੱਤਾ ਜਾਵੇਗਾ। ਕਲੱਬ ਵਿਚ 18 ਅਕਤੂਬਰ ਨੂੰ ਜੋ ਬੰਪਰ ਤੰਬੋਲਾ ਆਯੋਜਿਤ ਕੀਤਾ ਜਾ ਰਿਹਾ ਹੈ, ਉਸ ਵਿਚ ਵੀ ਜੇਤੂਆਂ ਨੂੰ ਕੈਸ਼ ਦੀ ਬਜਾਏ ਸਿੱਧੇ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਦੀ ਖਰੀਦ ਲਈ ਪ੍ਰਚੇਜ਼ ਕਮੇਟੀ ਦੀ ਡਿਊਟੀ ਲਗਾਈ ਗਈ ਹੈ।

ਕਲੱਬ 'ਚ ਸਿਲਵਰ ਜੁਬਲੀ ਮਨਾਉਣ ਮੋਹਨ ਨਾਈਟ 19 ਨੂੰ
ਮਦਨ ਮੋਹਨ ਯਾਦਗਾਰ ਸਭਾ ਵਲੋਂ ਜਲੰਧਰ ਜਿਮਖਾਨਾ ਕਲੱਬ ਦੇ ਸਹਿਯੋਗ ਨਾਲ ਕਲੱਬ ਕੰਪਲੈਕਸ ਵਿਚ ਸਿਲਵਰ ਜੁਬਲੀ ਮਦਨ ਮੋਹਨ ਨਾਈਟ ਸ਼ਨੀਵਾਰ 19 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਹਿੰਦੀ ਸਿਨੇਮਾ ਜਗਤ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਨੂੰ ਸਮਰਪਿਤ ਪੁਰਾਣੇ ਗਾਣਿਆਂ ਦੀ ਸਵਰਗੰਗਾ ਵਹੇਗੀ। ਇਸ ਬਾਬਤ ਅੱਜ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਚੇਅਰਮੈਨ ਐੱਸ. ਐੱਸ. ਅਜੀਮਲ , ਜਨਰਲ ਸਕੱਤਰ ਚੰਦਰ ਮੋਹਨ, ਸ਼ਾਹੀਨ ਸ਼ਰਮਾ, ਨਿਤਿਨ ਕਪੂਰ, ਕੇ. ਵੀ. ਐੱਸ. ਸੋਢੀ, ਰਾਕੇਸ਼ ਝਾਂਜੀ, ਕਮਲ ਭਗਤ ਆਦਿ ਨੇ ਦੱਸਿਆਕਿ ਇਸ ਨਾਈਟ ਦੌਰਾਨ ਮੁਹੰਮਦ ਰਫੀ ਐਵਾਰਡੀ ਚੰਦਰਕਾਂਤ, ਸਾ ਰੇ ਗਾ ਮਾ ਪਾ ਦੇ ਹੋਸਟ ਨਰੇਸ਼ ਧੀਮਾਨ, ਵਾਇਸ ਆਫ ਪੰਜਾਬ ਦੀਪਤੀ, ਸਟਾਰ ਵਾਇਸ ਆਫ ਇੰਡੀਆ ਅਰਵਿੰਦ, ਭਾਰਤ ਦੀ ਸ਼ਾਨ ਐੱਸ. ਲਤਾ, ਇੰਡੀਅਨ ਆਈਡਲ ਜੋਤਿਸ਼ਾ, ਵਿਪੁਲ ਤੇ ਹੋਰ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।


shivani attri

Content Editor

Related News