ਜਿਮਖਾਨਾ ਦੀਆਂ ਕਮੇਟੀਆਂ ''ਚ ਤਬਦੀਲੀ

11/21/2019 4:06:10 PM

ਜਲੰਧਰ (ਖੁਰਾਣਾ)— ਜਿਮਖਾਨਾ ਕਲੱਬ ਨੂੰ ਚਲਾਉਣ ਲਈ ਬਣੀਆਂ ਕਮੇਟੀਆਂ 'ਚ ਅਚਾਨਕ ਤਬਦੀਲੀ ਕੀਤੀ ਗਈ ਹੈ। ਕਲੱਬ ਪ੍ਰਧਾਨ ਅਤੇ ਡਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥਾ ਵੱਲੋਂ ਜਾਰੀ ਨਵੀਂ ਸੂਚੀ ਮੁਤਾਬਕ ਨਵੇਂ ਐਗਜ਼ੀਕਿਊਟਿਵ ਮੈਂਬਰ ਨਿਤਿਨ ਬਹਿਲ ਨੂੰ ਤੰਬੋਲਾ ਅਤੇ ਐਂਟਰਟੇਨਮੈਂਟ ਕਮੇਟੀ ਦੀ ਅਹਿਮ ਚੇਅਰਮੈਨੀ ਸੌਂਪੀ ਗਈ ਹੈ ਅਤੇ ਇਸ ਕਮੇਟੀ ਵਿਚ ਪ੍ਰੋ. ਝਾਂਜੀ ਨੂੰ ਵੀ ਹੁਣ ਸ਼ਾਮਲ ਕਰ ਲਿਆ ਗਿਆ ਹੈ, ਜਦੋਂਕਿ ਅਨੂ ਮਾਟਾ ਨੂੰ ਹਾਊਸ ਕੀਪਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਜਗਜੀਤ ਸਿੰਘ ਕੰਬੋਜ ਨੂੰ ਹਾਰਟੀਕਲਚਰ ਅਤੇ ਲੈਂਡ ਸਕੇਪਿੰਗ ਦਾ ਚੇਅਰਮੈਨ ਬਣਾਇਆ ਗਿਆ ਹੈ।

ਕਮੇਟੀਆਂ ਦੀ ਸੂਚੀ
1. ਪਰਚੇਜ਼ ਕਮੇਟੀ
ਸੁਮਿਤ ਸ਼ਰਮਾ, ਚੇਅਰਮੈਨ
ਨਿਤਿਨ ਬਹਿਲ, ਕੋ-ਚੇਅਰਮੈਨ
2. ਤੰਬੋਲਾ ਤੇ ਐਂਟਰਟੇਨਮੈਂਟ
ਨਿਤਿਨ ਬਹਿਲ, ਚੇਅਰਮੈਨ
ਪ੍ਰੋ. ਵਿਪਨ ਝਾਂਸੀ, ਕੋ-ਚੇਅਰਮੈਨ
ਸ਼ਾਲਿਨ ਜੋਸ਼ੀ, ਮੈਂਬਰ
3. ਬਾਰ ਕਮੇਟੀ
ਐੱਮ. ਬੀ. ਬਾਲੀ ਚੇਅਰਮੈਨ
ਸੁਮਿਤ ਸ਼ਰਮਾ, ਕੋ-ਚੇਅਰਮੈਨ,
ਨਿਤਿਨ ਬਹਿਲ, ਮੈਂਬਰ
4. ਕੈਟਰਿੰਗ ਕਮੇਟੀ
ਸ਼ਾਲਿਨ ਜੋਸ਼ੀ, ਚੇਅਰਮੈਨ
ਨਿਤਿਨ ਬਹਿਲ, ਕੋ-ਚੇਅਰਮੈਨ
ਹਰਪ੍ਰੀਤ ਸਿੰਘ ਗੋਲਡੀ, ਮੈਂਬਰ
5. ਜਿਮ, ਹੈਲਥ ਕਲੱਬ, ਸਪਾਅ ਕਮੇਟੀ
ਸੁਮਿਤ ਸ਼ਰਮਾ, ਚੇਅਰਮੈਨ
ਸ਼ਾਲਿਨ ਜੋਸ਼ੀ, ਕੋ-ਚੇਅਰਮੈਨ
ਐੱਮ. ਬੀ. ਬਾਲੀ , ਮੈਂਬਰ
6. ਇਨਡੋਰ ਸਪੋਰਟਸ ਕਮੇਟੀ
ਗੁਣਦੀਪ ਸਿੰਘ ਸੋਢੀ, ਚੇਅਰਮੈਨ
ਅਨੂ ਮਾਟਾ, ਕੋ-ਚੇਅਰਮੈਨ
ਸੁਮਿਤ ਸ਼ਰਮਾ, ਮੈਂਬਰ
7. ਆਊਟਡੋਰ ਸਪੋਰਟਸ ਕਮੇਟੀ
ਪ੍ਰੋ. ਵਿਪਨ ਝਾਂਜੀ, ਚੇਅਰਮੈਨ
ਐੱਮ. ਬੀ. ਬਾਲੀ, ਕੋ-ਚੇਅਰਮੈਨ
ਅਨੂ ਮਾਟਾ, ਮੈਂਬਰ
8. ਲਾਇਬਰੇਰੀ ਕਮੇਟੀ
ਰਾਜੀਵ ਬਾਂਸਲ, ਚੇਅਰਮੈਨ
ਹਰਪ੍ਰੀਤ ਗੋਲਡੀ, ਕੋ-ਚੇਅਰਮੈਨ
ਜਗਜੀਤ ਕੰਬੋਜ, ਮੈਂਬਰ
9 ਹਾਊਸ ਕੀਪਿੰਗ ਕਮੇਟੀ
ਅਨੂ ਮਾਟਾ, ਚੇਅਰਮੈਨ
ਨਿਤਿਨ ਬਹਿਲ, ਕੋ-ਚੇਅਰਮੈਨ
ਰਾਜੀਵ ਬਾਂਸਲ, ਮੈਂਬਰ
10. ਹਾਰਟੀਕਲਚਰ ਤੇ ਲੈਂਡ ਸਕੇਪਿੰਗ
ਜਗਜੀਤ ਕੰਬੋਜ, ਚੇਅਰਮੈਨ
ਰਾਜੀਵ ਬਾਂਸਲ, ਕੋ-ਚੇਅਰਮੈਨ
ਵਿਪਨ ਝਾਂਜੀ, ਮੈਂਬਰ
11. ਕਾਰਡ ਰੂਮ ਕਮੇਟੀ
ਹਰਪ੍ਰੀਤ ਸਿੰਘ ਗੋਲਡੀ, ਚੇਅਰਮੈਨ
ਗੁਣਦੀਪ ਸਿੰਘ ਸੋਢੀ, ਕੋ-ਚੇਅਰਮੈਨ
ਐੱਮ. ਬੀ. ਬਾਲੀ, ਮੈਂਬਰ
12. ਡਿਸਪੋਜ਼ਲ ਕਮੇਟੀ
ਐੱਮ. ਬੀ. ਬਾਲੀ,ਚੇਅਰਮੈਨ
ਨਿਤਿਨ ਬਹਿਲ, ਕੋ-ਚੇਅਰਮੈਨ

ਹੁਣ ਜਿਮਖਾਨਾ ਦੇ ਓਲਡ ਰੈਸਟੋਰੈਂਟ ਦੀ ਰੈਨੋਵੇਸ਼ਨ ਹੋਵੇਗੀ, ਨਵਾਂ ਕੈਟਰਰ ਵੀ ਆਏਗਾ
ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਬੀਤੇ ਦਿਨ ਕਲੱਬ ਪ੍ਰਧਾਨ ਬੀ. ਪੁਰੂਸ਼ਾਰਥਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੈਕਰੇਟਰੀ ਤਰੁਣ ਸਿੱਕਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਰੇਟਰੀ ਸੌਰਵ ਖੁੱਲਰ ਅਤੇ ਕੈਸ਼ੀਅਰ ਅਮਿਤ ਕੁਕਰੇਜਾ ਤੋਂ ਇਲਾਵਾ ਪੂਰੀ ਐਗਜ਼ੀਕਿਊਟਿਵ ਟੀਮ ਹਾਜ਼ਰ ਸੀ।
ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਕਲੱਬ ਦੀ ਕੈਟਰਿੰਗ ਲਈ ਨਵਾਂ ਕੈਟਰਰ ਲੱਭਿਆ ਜਾਵੇਗਾ ਕਿਉਂਕਿ ਪੁਰਾਣੇ ਕੈਟਰਰ ਦਾ ਕੰਟਰੈਕਟ 30 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਕੰਟਰੈਕਟ ਖਤਮ ਹੁੰਦਿਆਂ ਹੀ ਓਲਡ ਰੈਸਟੋਰੈਂਟ ਵਾਲੀ ਬਿਲਡਿੰਗ ਨੂੰ ਰੈਨੋਵੇਟ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਨੂੰ 31 ਦਸੰਬਰ ਤੱਕ ਪੂਰਾ ਕਰਨ ਦਾ ਟੀਚਾ ਰਹੇਗਾ।
ਮੀਟਿੰਗ 'ਚ ਨਿਊ ਈਅਰ ਮੌਕੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਲਿਆ ਗਿਆ, ਜਿਸ ਨੂੰ 1-2 ਦਿਨਾਂ ਵਿਚ ਫਾਈਨਲ ਕਰ ਿਦੱਤਾ ਜਾਵੇਗਾ। ਇਸ ਤੋਂ ਪਹਿਲਾਂ 7 ਸਤੰਬਰ ਨੂੰ ਜਿਮਖਾਨਾ ਕਲੱਬ ਵਿਚ ਵੱਡੇ ਪੱਧਰ 'ਤੇ ਇਕ ਪ੍ਰਮੋਸ਼ਨਲ ਨਾਈਟ ਵੀ ਕਰਵਾਈ ਜਾ ਰਹੀ ਹੈ, ਜਿਸ ਵਿਚ ਬਾਲੀਵੁੱਡ ਸਟਾਰਸ ਅਤੇ ਮਾਡਲਸ ਹਿੱਸਾ ਲੈਣਗੀਆਂ। ਇਸਦੀ ਰੂਪ-ਰੇਖਾ ਵੀ ਜਲਦੀ ਤਿਆਰ ਹੋ ਜਾਵੇਗੀ।

ਮੀਟਿੰਗ ਦੌਰਾਨ ਕਲੱਬ ਪ੍ਰਧਾਨ ਨੇ ਦੀਵਾਲੀ ਮੌਕੇ ਕਰਵਾਏ ਗਏ ਵੱਡੇ ਪ੍ਰੋਗਰਾਮਾਂ ਦੀ ਸਫਲਤਾ 'ਤੇ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਇਨ੍ਹਾਂ ਪ੍ਰੋਗਰਾਮਾਂ ਲਈ 14-15 ਲੱਖ ਰੁਪਏ ਮਨਜ਼ੂਰ ਹੋਣ ਦੇ ਬਾਵਜੂਦ ਸਾਰੇ ਪ੍ਰੋਗਰਾਮ ਸਪਾਂਸਰਸ਼ਿਪ ਜ਼ਰੀਏ ਨਾ ਸਿਰਫ ਪੂਰੇ ਕਰਵਾਏ, ਸਗੋਂ ਕਲੱਬ ਨੂੰ ਵੀ 80 ਹਜ਼ਾਰ ਰੁਪਏ ਕਮਾ ਕੇ ਦਿੱਤੇ। ਅਜਿਹਾ ਕਲੱਬ ਦੀ ਹਿਸਟਰੀ ਵਿਚ ਪਹਿਲੀ ਵਾਰ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਜਿਮਖਾਨਾ ਵਿਚ ਮਨਾਏ ਜਾਣ ਨੂੰ ਲੈ ਕੇ ਵੀ ਕਾਰਜਕਾਰਨੀ ਦੀ ਸ਼ਲਾਘਾ ਹੋਈ, ਜਿਨ੍ਹਾਂ ਨੇ 3.50 ਲੱਖ ਰੁਪਏ ਦਾ ਬਜਟ ਸੈਂਕਸ਼ਨ ਹੋਣ ਦੇ ਬਾਵਜੂਦ ਇਹ ਪ੍ਰਾਜੈਕਟ 1.75 ਲੱਖ ਰੁਪਏ ਵਿਚ ਪੂਰਾ ਕਰ ਵਿਖਾਇਆ। ਇਸ ਤੋਂ ਇਲਾਵਾ ਚਿਲਡਰਨ ਡੇਅ 'ਤੇ ਪ੍ਰੋਗਰਾਮ ਨੂੰ ਵੀ ਸਫਲ ਮੰਨਿਆ ਗਿਆ। ਕਲੱਬ ਪ੍ਰਧਾਨ ਨੇ ਟੀਮ ਦੇ ਸਾਰੇ ਮੈਂਬਰਾਂ ਨੂੰ ਹੋਰ ਬਿਹਤਰ ਕੰਮ ਕਰਨ ਲਈ ਟਿਪਸ ਦਿੱਤੇ।

shivani attri

This news is Content Editor shivani attri