ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਟਾਂਡਾ ’ਚ 26 ਫਰਵਰੀ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ
02/16/2021 12:17:37 PM
ਟਾਂਡਾ ਉੜਮੁੜ (ਵਰਿੰਦਰ ਪੰਡਿਤ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਮੌਕੇ ਦਾਰਾਪੁਰ ਤੋਂ ਮਹਾਨ ਨਗਰ ਕੀਰਤਨ 26 ਫਰਵਰੀ ਨੂੰ ਸਜਾਇਆ ਜਾਵੇਗਾ। ਇਸ ਸੰਬੰਧੀ ਟਾਂਡਾ, ਉੜਮੁੜ,ਦਾਰਾਪੁਰ, ਦਸ਼ਮੇਸ਼ ਨਗਰ ਅਤੇ ਅਹੀਆਪੁਰ ਅਤੇ ਇਲਾਕੇ ਦੀਆਂ ਸਮੂਹ ਗੁਰੂ ਰਵਿਦਾਸ ਸਭਾਵਾਂ ਅਤੇ ਦੀ ਇਕ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਰਵਿਦਾਸ ਭਵਨ ਦਾਰਾਪੁਰ ਵਿੱਚ ਹੋਈ। ਜਿਸ ਵਿੱਚ ਸਮੂਹ ਸੇਵਾਦਾਰਾਂ ਨੇ ਗੁਰੂ ਸਾਹਿਬ ਦੇ ਆਗਮਨ ਪੁਰਬ ਨੂੰ ਮਨਾਉਣ ਸੰਬੰਧੀ ਪ੍ਰੋਗਰਾਮ ਦਾ ਪੋਸਟਰ ਜਾਰੀ ਕੀਤਾ।
ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਟਾਂਡਾ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੀਆਂ ਸਭਾਵਾਂ ਦੇ ਸਹਿਯੋਗ ਨਾਲ ਕੱਢੇ ਜਾ ਰਹੇ ਇਸ ਮਹਾਨ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਹ ਬਲਾਕ ਪੱਧਰੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਵੇਰੇ 10 ਵਜੇ ਸ੍ਰੀ ਗੁਰੂ ਰਵਿਦਾਸ ਭਵਨ ਦਾਰਾਪੁਰ ਤੋਂ ਸ਼ੁਰੂ ਹੋਵੇਗਾ ਅਤੇ ਦਾਰਾਪੁਰ ਬਾਈਪਾਸ, ਦਾਰਾਪੁਰ ਫਾਟਕ, ਥਾਣਾ ਚੋਂਕ, ਦਸ਼ਮੇਸ਼ ਨਗਰ, ਟਾਂਡਾ, ਤਹਿਸੀਲ ਰੋਡ, ਸਰਕਾਰੀ ਹਸਪਤਾਲ ਰੋਡ,ਗੜੀ ਮੁਹੱਲਾ, ਅਹੀਆਪੁਰ, ਮਾਡਲ ਟਾਊਨ, ਬਾਬਾ ਲੱਖ ਦਾਤਾ ਰੋਡ ਤੋਂ ਹੁੰਦਾ ਹੋਇਆ ਦਾਰਾਪੁਰ ਆ ਕੇ ਸੰਪੰਨ ਹੋਵੇਗਾ। ਇਸ ਮੌਕੇ ਦਿਲਬਾਗ ਸਿੰਘ, ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਕੀਮਤੀ ਲਾਲ ਟਾਂਡਾ, ਰਾਜ ਮੱਲ ਗੜੀ ਮੁਹੱਲਾ, ਜਗਦੀਸ਼ ਕੁਮਾਰ ਦਸ਼ਮੇਸ਼ ਨਗਰ, ਤਰਸੇਮ ਲਾਲ ਦਸ਼ਮੇਸ਼ ਨਗਰ, ਸੋਢੀ ਵੱਸਣ, ਪ੍ਰੇਮ ਵੱਸਣ, ਸੁਰਿੰਦਰ ਜੀਤ ਸਿੰਘ ਬਿੱਲੂ ਆਦਿ ਮੌਜੂਦ ਸਨ।