ਅਧਿਆਪਕ ਵੱਲੋਂ ਗੁਰਸਿੱਖ ਵਿਦਿਆਰਥੀ ਦੀ ਕੁੱਟਮਾਰ ਦੌਰਾਨ ਉੱਤਰੀ ਦਸਤਾਰ, ਮਾਮਲਾ ਭਖ਼ਿਆ

03/26/2022 6:48:04 PM

ਮੋਰਿੰਡਾ (ਕਮਲਜੀਤ ਅਰਨੋਲੀ) : ਮੋਰਿੰਡਾ ਨੇੜੇਲੇ ਪਿੰਡ ਤਾਜਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਸਕੂਲ ਦੇ ਅਧਿਆਪਕ ਵੱਲੋਂ 10ਵੀਂ ਕਲਾਸ ਦੇ ਇਕ ਗੁਰਸਿੱਖ ਵਿਦਿਆਰਥੀ ਦੀ ਕੁੱਟਮਾਰ ਦੌਰਾਨ ਦਸਤਾਰ ਉਤਰਨ ’ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਕੂਲ ਅੱਗੇ ਪ੍ਰਦਰਸ਼ਨ ਕਰਦਿਆਂ ਸਕੂਲ ਅਧਿਆਪਕ ਤੋਂ ਮੁਆਫ਼ੀ ਮੰਗਣ ਦੀ ਮੰਗ ਰੱਖੀ। ਇਸ ਮੌਕੇ ਪੁਲਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਦੌਰਾਨ ਮੋਹਤਬਰ ਵਿਅਕਤੀਆਂ ਨੇ ਨਾਲ ਮਿਲ ਕੇ ਮਾਮਲਾ ਸੁਲਝਾਉਣਾ ਚਾਹਿਆ ਪਰ ਗੁਰਸਿੱਖ ਵਿਦਿਆਰਥੀ ਤੇ ਜਥੇਬੰਦੀਆਂ ਦੇ ਆਗੂ ਭਰੇ ਇਕੱਠ ’ਚ ਮੁਆਫੀ ਮੰਗਣ ’ਤੇ ਅੜੇ ਰਹੇ।

ਅਖੀਰ ਅਧਿਆਪਕ ਵੱਲੋਂ ਮੁਆਫ਼ੀ ਮੰਗ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ। ਉਧਰ ਸਕੂਲੀ ਸਟਾਫ਼ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਧਰਮ ਦੀ ਆੜ ’ਚ ਇਕ ਅਧਿਆਪਕ ਕੋਲੋ ਵਿਦਿਆਰਥੀ ਤੋਂ ਮੁਆਫੀ ਮੰਗਣੀ ਸਹੀ ਰੁਝਾਨ ਨਹੀਂ। ਇਸ ਨਾਲ ਵਿਦਿਆਰਥੀਆਂ ’ਚ ਅਧਿਆਪਕਾਂ ਦੀ ਇੱਜ਼ਤ ਘਟੇਗੀ।


Manoj

Content Editor

Related News