ਗੁਰਾਇਆ ਸੇਵਾ ਕੇਂਦਰ ''ਚ ਫਾਇਲ ਭਰਨ ਦੇ ਨਾਮ ਤੇ ਜਨਤਾ ਤੋਂ ਕੀਤੀ ਜਾ ਰਹੀ ਹੈ ਲੁੱਟ

03/13/2020 11:39:40 AM

ਗੁਰਾਇਆ (ਮੁਨੀਸ਼)—ਅਕਾਲੀ ਭਾਜਪਾ ਸਰਕਾਰ ਦੇ ਸਮੇਂ ਜਨਤਾ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਸਰਕਾਰੀ ਦਫਤਰਾਂ 'ਚ ਜਨਤਾ ਦੀ ਲੁੱਟ ਨੂੰ ਰੋਕਣ ਦੇ ਲਈ ਸੇਵਾ ਕੇਂਦਰ ਬਣਾਏ ਸੀ। ਜਿਸ ਨੂੰ ਹੁਣ ਬੀ.ਐੱਲ.ਐੱਸ ਕੇਂਦਰ ਕੰਪਨੀ ਵਲੋਂ ਚਲਾਇਆ ਜਾ ਰਿਹਾ ਹੈ ਪਰ ਕੁਝ ਸੇਵਾ ਕੇਂਦਰਾਂ 'ਚ ਜਨਤਾ ਦੀ ਤਾਂ ਲੁੱਟ ਹੋ ਰਹੀ ਹੈ ਨਾਲ ਹੀ ਸਰਕਾਰ ਨੂੰ ਵੀ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ।ਸ਼ਹਿਰ ਦੇ ਸੇਵਾ ਕੇਂਦਰ 'ਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।ਹੈਰਾਨੀ ਤਾਂ ਇਸ ਗੱਲ ਦੀ ਹੋ ਰਹੀ ਹੈ ਕਿ ਇਸ ਹੋ ਰਹੀ ਲੁੱਟ ਨੂੰ ਰੋਕਣ ਜਾਂ ਸੇਵਾ ਕੇਂਦਰ ਦੀ ਜਾਂਚ ਕਰਨ ਕਈ ਅਧਿਕਾਰੀ ਕਿਉਂ ਦਿਲਚਸਪੀ ਨਹੀਂ ਦਿਖਾ ਰਹੇ। ਸੇਵਾ ਕੇਂਦਰਾਂ 'ਚ ਵਿਆਹ ਦੇ ਬਣ ਰਹੇ ਸਰਟੀਫਿਕੇਟਾਂ 'ਚ ਜਿੱਥੇ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਉਥੇ ਸਰਕਾਰੀ ਫੀਸ ਸਰਕਾਰ ਨੂੰ ਦਿੱਤੇ ਜਾਣ ਦੀ ਬਜਾਏ ਆਪਣੀ ਜੇਬ 'ਚ ਕੁਝ ਆਪਰੇਟਰ ਪਾ ਰਹੇ ਹਨ, ਜਿਸਦਾ ਖੁਲਾਸਾ ਉਸ ਸਮੇਂ ਹੋਇਆ ਜਦ ਜਗ ਬਾਣੀ ਦੇ ਹੱਥ ਇਕ ਅਜਿਹੀ ਰਸੀਦ ਲੱਗੀ, ਜਿਸ ਵਿੱਚ ਇਕ ਉਪਭੋਗਤਾ ਵਲੋਂ 500 ਦੀ ਸਲਿਪ ਸੇਵਾ ਕੇਂਦਰ ਵਾਲਿਆਂ ਤੋਂ ਮੰਗੀ ਗਈ ਤਾਂ ਸੇਵਾ ਕੇਂਦਰ ਦੇ ਕਰਮਚਾਰੀ ਦੇ ਬਿਨਾਂ ਕਿਸੇ ਡਰ ਦੇ ਨਵਾਂ ਕਾਰਨਾਮਾ ਕਰ ਦਿੱਤਾ। ਉਪਭੋਗਤਾ ਨੂੰ ਦਿੱਤੀ ਗਈ ਕਿ ਸਲਿਪ 'ਚ 1200 ਦੀ ਫੀਸ ਵਾਲੀ ਸਲਿਪ ਤਾਂ ਉਸੀ ਦੇ ਨਾਮ ਦੀ ਸੀ ਜਦਕਿ 500 ਜੋ ਫਾਈਲ ਚਾਰਜ ਸੇਵਾ ਕੇਂਦਰਾਂ ਦੇ ਲਈ ਜਾਂਦੇ ਹਨ ਉਹ ਜੋ ਦਿੱਤੀ ਗਈ ਹੈ, ਉਸਦੀ ਫੀਸ ਕੋਡ ਦਾ ਸਕੈਨ ਕਰਨ ਤੇ ਕਿਸੇ ਹੋਰ ਹੀ ਉਪਭੋਗਤਾ ਦਾ ਨਾਮ ਆ ਰਿਹਾ ਹੈ।

ਦੂਜਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਗੁਰਾਇਆ ਦੇ ਰਹਿਣ ਵਾਲੇ ਇਕ ਵਪਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਵਿਆਹ ਨੂੰ ਰਜਿਸਟਰ ਕਰਵਾਉਣ ਦੇ ਲਈ ਸੇਵਾ ਕੇਂਦਰ ਗੁਰਾਇਆ ਵਿੱਚ 30 ਜਨਵਰੀ ਨੂੰ ਅਪਲਾਈ ਕੀਤਾ ਸੀ, ਜਿਸਦੀ ਉਸ ਕੋਲੋਂ 1700 ਰੁਪਏ ਫੀਸ ਲਈ ਗਈ ਹੈ।ਇਸ 'ਚ 500 ਰੁਪਏ ਫਾਈਲ ਚਾਰਜ ਦੇ ਲਈ ਗਏ ਸੀ। ਉਨ੍ਹਾਂ ਦੇ ਪੁੱਤਰ ਨੂੰ ਸੇਵਾ ਕੇਂਦਰ ਦੇ ਕਰਮਚਾਰੀਆਂ ਨੇ 1200 ਰੁਪਏ ਦੀ ਰਸੀਦ ਦੇ ਦਿੱਤੀ ਜਦ ਉਸਨੇ 500 ਰੁਪਏ ਦੀ ਰਸੀਦ ਮੰਗੀ ਤਾਂ ਉਹ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਜਦ ਉਨ੍ਹਾਂ ਦੀ ਫਾਈਲ ਦੇਖੀ ਗਈ ਤਾਂ ਉਹ ਕੰਪਿਊਟਰ ਤੇ ਭਰਨ ਦੀ ਬਜਾਏ ਪੈਨ ਨਾਲ ਭਰੀ ਹੋਈ ਪਾਈ ਗਈ ਹੈ, ਜਿਸ ਵਿੱਚ 500 ਰੁਪਏ ਸਿੱਧੇ ਤੌਰ 'ਤੇ ਆਪਣੀ ਜੇਬ ਵਿੱਚ ਸੇਵਾ ਕੇਂਦਰ ਵਾਲਿਆਂ ਨੇ ਪਾਏ ਹਨ। ਇਸ ਤਰ੍ਹਾਂ 10 ਫਰਵਰੀ ਨੂੰ ਵੀ ਇਕ ਫਾਈਲ ਇਸ ਪ੍ਰਕਾਰ ਸ਼ਹਿਰ ਦੇ ਦੁਕਾਨਦਾਰ ਦੇ ਪੁੱਤਰ ਦੀ ਭਰੀ ਗਈ ਹੈ। ਇਸ ਤਰ੍ਹਾਂ ਕਈ ਮਾਮਲੇ ਸੇਵਾ ਕੇਂਦਰ ਦੀ ਜਾਂਚ ਕਰਨ ਤੇ ਸਾਹਮਣੇ ਆ ਸਕਦੇ ਹਨ।

ਉਥੇ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਾ ਕਿ ਸ਼ਹਿਰ ਦੇ ਇਕ ਸੇਵਾ ਕੇਂਦਰ 'ਚ ਕੁਝ ਫਾਈਲਾਂ ਇਸ ਤਰ੍ਹਾਂ ਦੀ ਵੀ ਹਨ, ਜਿਸ 'ਚ ਵਿਆਹ ਦੇ ਲਈ ਲਗਾਏ ਜਾਂਦੇ ਕੋਡ ਫੀਸ (ਅਸ਼ਟਾਮ) ਵੀ ਸਰਟੀਫਿਕੇਟ ਤਿਆਰ ਹੋਣ ਦੇ ਬਾਅਦ ਅਦਲਾ ਬਦਲੀ ਕੀਤੀ ਗਈ ਹੈ। ਜੋ ਇਕ ਚਿੰਤਾ ਦਾ ਵਿਸ਼ਾ ਹੈ। ਹੁਣ ਇੰਨੇ ਵੱਡੇ ਘਪਲੇ ਸੇਵਾ ਕੇਂਦਰ 'ਚ ਇਸਦੀ ਸ਼ਹਿ ਤੇ ਕੀਤੇ ਜਾ ਰਹੇ ਹਨ। ਇਹ ਇਕ ਸਵਾਲੀਆ ਨਿਸ਼ਾਨ ਖੜਾ ਕਰ ਰਿਹਾ ਹੈ ਕਿ ਸਰਕਾਰੀ ਰਿਕਾਰਡ ਨਾਲ ਕੀਤੀ ਜਾ ਰਹੀ ਛੇੜਖਾਨੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਚਲੇਗਾ।

ਇਸ ਸਬੰਧੀ ਮਾਰਕਿਟ ਕਮੇਟੀ ਗੁਰਾਇਆ ਦੇ ਚੇਅਰਮੈਨ ਦਾਰਾ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਵੀ ਕੁਝ ਲੋਕ ਸ਼ਿਕਾਇਤ ਲੈ ਕੇ ਆਏ ਸੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਲੁੱਟ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਇਸ ਸੰੰਬੰਧ 'ਚ ਸੇਵਾ ਕੇਂਦਰ ਦੇ ਏ.ਡੀ.ਐਮ. ਸਰਦਾਰ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ 'ਚ ਮਾਮਲਾ ਆਇਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News