ਇਲਾਕੇ ''ਚ ਗੁੰਡਾ ਪਰਚੀ ਨੂੰ ਲੈ ਕੇ ਲੋਕਾਂ ਵਲੋਂ ਟਰੈਫਿਕ ਜਾਂਮ

01/10/2020 8:53:42 PM

ਨੂਰਪੁਰ ਬੇਦੀ,(ਕੁਲਦੀਪ ਸ਼ਰਮਾਂ) : ਜਿਲਾ ਰੂਪਨਗਰ ਦੇ ਅਧੀਨ ਪਿੰਡ ਸੈਸੋਵਾਲ, ਸਵਾੜਾ, ਐਲਗਰਾਂ ਵਿਖੇ ਚੱਲ ਰਹੇ ਕਰੈਸ਼ਰਾਂ ਦੇ ਬਾਹਰਲੇ ਲੋਕਾਂ ਵਲੋਂ ਆ ਕੇ ਇੰਕ ਗੁੰਡਾ ਪਰਚੀ ਚਲਾਈ ਜਾ ਰਹੀ ਹੈ । ਜੇਕਰ ਕੋਈ ਇਸ ਪਰਚੀ ਦਾ ਵਿਰੋਧ ਕਰਦਾ ਹੈ ਤਾਂ ਪੁਲਿਸ ਵਲੋਂ ਬਿਨਾਂ ਕਰੈਸ਼ਰ ਵਾਲਿਆਂ ਦੇ ਕਰਿਦਿਆਂ ਨੂੰ ਚੱਕ ਲਿਆ ਜਾਦਾ ਹੈ। ਜਾਣਕਾਰੀ ਮੁਤਾਬਕ ਜੇ. ਪੀ, ਭਿੰਡਰ ਅਤੇ ਸਿੱਧੀ ਵਿਨਾਇਕ ਗੁੰਡਾ ਪਰਚੀ ਦੇ ਮੁਲਾਜ਼ਮਾਂ ਵਲੋਂ ਪੁਲਸ ਨਾਲ ਮਿਲ ਕੇ ਕਰੈਸ਼ਰਾਂ ਦੇ ਮੁਨਸ਼ੀ ਨੂੰ ਚੁੱਕ ਲਿਆ ਗਿਆ ਹੈ, ਜਿਸ ਦੇ ਰੋਸ ਵਜੋਂ ਪੁਲਸ ਚੌਂਕੀ ਸਹਮਣੇ ਇੱਕਠੇ ਹੋਏ ਲੋਕਾਂ ਨੇ ਜਾਂਮ ਲਾਇਆ, ਜਿਸ ਦੌਰਾਨ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ । 

ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ 'ਚ ਚੱਲ ਰਹੀ ਗੁੰਡਾ ਪਰਚੀ ਪੁਲਸ ਤੇ ਪੰਜਾਬ ਸਰਕਾਰ 'ਤੇ ਕੰਲਕ ਹੈ। ਜਦ ਤੱਕ ਇਹ ਗੁੰਡਾ ਪਰਚੀ ਬੰਦ ਨਹੀਂ  ਹੁੰਦੀ ਤਦ ਤੱਕ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਗੁੰਡਾ ਪਰਚੀ ਵਾਲਿਆਂ ਵੱਲੋ ਸ਼ਰੇਆਮ ਸੜਕਾਂ 'ਤੇ ਤੰਬੂ ਲਾ ਕੇ ਟਿੱਪਰਾਂ ਤੇ ਟਰੱਕਾਂ ਵਾਲਿਆਂ ਤੋਂ ਸ਼ਰੇਆਮ ਰਿਆਲਟੀ ਦੇ ਨਾਮ 'ਤੇ ਗੁੰਡਾ ਪਰਚੀ ਵਸੂਲੀ ਜਾ ਰਹੀ ਹੈ । ਅੱਜ ਦੇ ਇਸ ਧਰਨੇ ਖਿਲਾਫ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਜਿਸ ਦੌਰਾਨ ਗੜਸ਼ੰਕਰ ਆਨੰਦਪੁਰ ਸਾਹਿਬ ਮਾਰਗ ਅਤੇ ਕਲਮਾਂ ਮੋੜ ਤੋ ਨੰਗਲ ਨੂੰ ਜਾਣ ਵਾਲਾ ਮੁੱਖ ਮਾਰਗ ਪੂਰੀ ਤਰਾਂ ਜਾਂਮ ਕਾਰਨ ਬੰਦ ਸੀ।