ਦੂਰਦਰਸ਼ਨ ਦੇ ਸਾਬਕਾ ਕਰਮਚਾਰੀ ਦੇ ਪੇਟ ’ਚ ਲੱਗੀ ਗੋਲੀ, ਅਣਪਛਾਤੇ ’ਤੇ ਕੇਸ ਦਰਜ

06/06/2021 6:02:04 PM

ਜਲੰਧਰ (ਜ. ਬ.)– ਆਨੰਦ ਨਗਰ ਵਿਚ ਘਰ ਦੀ ਛੱਤ ’ਤੇ ਬੈਠ ਕੇ ਆਰਾਮ ਫਰਮਾ ਰਹੇ ਦੂਰਦਰਸ਼ਨ ਦੇ ਸਾਬਕਾ 73 ਸਾਲਾ ਕਰਮਚਾਰੀ ਦੇ ਪੇਟ ਵਿਚ ਗੋਲੀ ਲੱਗਣ ਨਾਲ ਤੜਥੱਲੀ ਮਚ ਗਈ। ਪਹਿਲਾਂ ਤਾਂ ਸਮਝ ਹੀ ਨਹੀਂ ਆਈ ਕਿ ਅਚਾਨਕ ਗੋਲੀ ਚੱਲੀ ਕਿਥੋਂ। ਤੁਰੰਤ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਬਜ਼ੁਰਗ ਨੂੰ ਇਲਾਜ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ:  ਜਲੰਧਰ: ਜਦੋਂ ਨਸ਼ੇ 'ਚ ASI ਨੇ ਸ਼ਰੇਆਮ ਕੀਤਾ ਹੰਗਾਮਾ, PCR ਦੇ ਮੁਲਾਜ਼ਮ ਨਾਲ ਵੀ ਭਿੜਿਆ

ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ 73 ਸਾਲਾ ਹਰਭਜਨ ਸਿੰਘ ਆਪਣੇ ਪੁੱਤ ਅਤੇ ਨੂੰਹ ਨਾਲ ਬੀਤੀ ਰਾਤ ਛੱਤ ’ਤੇ ਬੈਠੇ ਸਨ। ਇਸ ਦੌਰਾਨ ਹਰਭਜਨ ਸਿੰਘ ਦੇ ਪੇਟ ’ਚ ਕੋਈ ਤਿੱਖੀ ਚੀਜ਼ ਲੱਗੀ, ਜਿਸ ਤੋਂ ਬਾਅਦ ਪੇਟ ਵਿਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਬਜ਼ੁਰਗ ਨੂੰ ਪੇਟ ’ਤੇ ਕੋਈ ਗਰਮ ਚੀਜ਼ ਲੱਗਣ ਦਾ ਵੀ ਖਦਸ਼ਾ ਸੀ, ਜਦੋਂ ਉਨ੍ਹਾਂ ਧਿਆਨ ਨਾਲ ਦੇਖਿਆ ਤਾਂ ਹਰਭਜਨ ਸਿੰਘ ਦੇ ਨੇੜੇ ਗੋਲੀ ਦਾ ਅਗਲਾ ਹਿੱਸਾ ਡਿੱਗਿਆ ਮਿਲਿਆ। ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ, ਜਦੋਂ ਕਿ ਹਰਭਜਨ ਸਿੰਘ ਨੂੰ ਇਲਾਜ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ:  ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ

ਇੰਸ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਕਿਸ ਨੇ ਇਲਾਕੇ ਵਿਚ ਹਵਾਈ ਫਾਇਰ ਕੀਤਾ, ਜਿਸ ਤੋਂ ਬਾਅਦ ਗੋਲੀ ਹੇਠਾਂ ਆ ਕੇ ਹਰਭਜਨ ਸਿੰਘ ਨੂੰ ਲੱਗ ਗਈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਜਿਹੜੇ-ਜਿਹੜੇ ਲੋਕਾਂ ਕੋਲ ਲਾਇਸੈਂਸੀ ਹਥਿਆਰ ਹਨ, ਉਨ੍ਹਾਂ ਨੂੰ ਬੁਲਾ ਕੇ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿਸ ਨੇ ਇਹ ਹਵਾਈ ਫਾਇਰ ਕੀਤਾ ਸੀ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਭੁਲੱਥ ’ਚ ਇੰਝ ਭਖੀ ਸਿਆਸਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News