ਪੁਲਸ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਨੌਜਵਾਨ ਨੂੰ ਮਾਰਨ ਲਈ ਚੱਲੀਆਂ ਸ਼ਰੇਆਮ ਗੋਲ਼ੀਆਂ

08/11/2021 4:30:12 PM

ਜਲੰਧਰ (ਸ਼ੋਰੀ)– ਇਕ ਪਾਸੇ ਜਿੱਥੇ ਆਜ਼ਾਦੀ ਦਿਹਾੜੇ ਦੇ ਮੌਕੇ ਪੁਲਸ ਦਾ ਦਾਅਵਾ ਹੈ ਕਿ ਮਹਾਨਗਰ ਵਿਚ ਉਹ ਪੂਰੀ ਤਰ੍ਹਾਂ ਸਖ਼ਤੀ ਨਾਲ ਡਿਊਟੀ ਕਰ ਰਹੀ ਹੈ ਪਰ ਦੂਜੇ ਪਾਸੇ ਪੁਲਸ ਦੇ ਸੁਰੱਖਿਆ ਦਾਅਵਿਆਂ ਦੀਆਂ ਧੱਜੀਆਂ ਉਡਾਉਂਦੇ ਹੋਏ ਬਸਤੀ ਸ਼ੇਖ ਘਾਹ ਮੰਡੀ ਚੌਕ ਨੇੜੇ ਪੈਂਦੀ ਬਿੱਲਾ ਕਾਲੋਨੀ ਵਿਚ ਸਵੇਰੇ ਲਗਭਗ 5 ਵਜੇ ਦੋ ਨੌਜਵਾਨਾਂ ਨੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ।

PunjabKesari

ਵਿਅਕਤੀ ਨੇ ਭੱਜ ਕੇ ਆਪਣੀ ਜਾਨ ਬਚਾਈ, ਹਾਲਾਂਕਿ ਇਕ ਗੋਲ਼ੀ ਘਰ ਦੇ ਦਰਵਾਜ਼ੇ ’ਤੇ ਲੱਗੀ ਤਾਂ ਦੂਜੀ ਘਰ ਦੇ ਬੈੱਡ ਵਿਚ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਹ ਵੀ ਗੱਲ ਪਤਾ ਲੱਗੀ ਹੈ ਕਿ ਆਪਣੀ ਗਰਲਫਰੈਂਡ ਤੋਂ ਨਾਰਾਜ਼ ਹੋਣ ਉਪਰੰਤ ਨੌਜਵਾਨ ਵੱਲੋਂ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਫਾਇਰਿੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ: ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ

ਜਾਣਕਾਰੀ ਮੁਤਾਬਕ ਹਰੀਸ਼ ਪੁੱਤਰ ਨਰਿੰਦਰ ਵਾਸੀ ਬਿੱਲਾ ਕਾਲੋਨੀ ਦੇ ਪਰਿਵਾਰ ਦੀ ਮਹਿਲਾ ਨਾਲ ਅਭਿਮਨਿਊ ਨਾਮੀ ਨੌਜਵਾਨ ਦੇ ਸਬੰਧ ਦੱਸੇ ਜਾ ਰਹੇ ਹਨ। ਇਸੇ ਕਾਰਨ ਉਨ੍ਹਾਂ ਵਿਚ ਰੰਜਿਸ਼ ਪੈਦਾ ਹੋ ਗਈ ਅਤੇ ਅਭਿਮਨਿਊ ਨੇ ਆਪਣੇ ਸਾਥੀ ਮਾਨਿਕ ਬੱਬਰ ਦੇ ਨਾਲ ਮਿਲ ਕੇ ਉਸ ਨੂੰ ਮਾਰਨ ਦਾ ਪਲਾਨ ਬਣਾਇਆ ਅਤੇ ਨਿਰਧਾਰਿਤ ਯੋਜਨਾ ਤਹਿਤ ਉਸ ’ਤੇ ਗੋਲ਼ੀਆਂ ਚਲਾਈਆਂ। ਉਥੇ ਹੀ ਥਾਣਾ ਭਾਰਗੋ ਦੀ ਪੁਲਸ ਨੇ ਦੋਵਾਂ ਵਿਅਕਤੀਆਂ ਵਿਰੁੱਧ ਹੱਤਿਆ ਦੀ ਕੋਸ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਫ਼ਰਾਰ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੌਕੇ ਤੋਂ ਪੁਲਸ ਨੂੰ ਗੋਲੀ ਦੇ 2 ਖੋਲ ਵੀ ਬਰਾਮਦ ਹੋਏ ਹਨ। ਦੂਜੇ ਪਾਸੇ ਇਲਾਕੇ ਵਿਚ ਗੋਲੀ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News