ਪਾਰਟੀ ਦੌਰਾਨ ਪੰਜਾਬੀ ਗਾਣੇ ''ਤੇ ਫਾਇਰਿੰਗ ਕਰਨ ਵਾਲੇ ਪੰਚਮ ਨੇ ਕੀਤਾ ਸਰੰਡਰ

01/30/2020 12:44:23 PM

ਜਲੰਧਰ (ਵਰੁਣ)— ਪੰਜਾਬੀ ਗਾਣੇ 'ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦਾ' 'ਤੇ ਹਵਾਈ ਫਾਇਰ ਕਰਨ ਦੇ ਕੇਸ 'ਚ ਲੋੜੀਂਦੇ ਪੰਚਮ ਨੇ ਸਰੰਡਰ ਕਰ ਦਿੱਤਾ ਹੈ। ਪੰਚਮ ਨੇ ਥਾਣਾ ਨੰਬਰ 7 'ਚ ਖੁਦ ਨੂੰ ਸਰੰਡਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਸੀ. ਆਈ. ਏ. ਸਟਾਫ-1 'ਚ ਭੇਜਿਆ ਗਿਆ। ਥਾਣਾ ਨੰਬਰ 7 ਵਿਚ ਕੇਸ ਦਰਜ ਹੋਣ ਤੋਂ ਬਾਅਦ ਪੰਚਮ ਵਾਸੀ ਰਸਤਾ ਮੁਹੱਲਾ ਨੇ ਜ਼ਮਾਨਤ ਲਈ ਹਾਈ ਕੋਰਟ 'ਚ ਅਰਜ਼ੀ ਵੀ ਲਾਈ ਸੀ ਪਰ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਇਸ ਤੋਂ ਬਾਅਦ ਲਗਾਤਾਰ ਪੰਚਮ ਦੇ ਸਰੰਡਰ ਦੀ ਚਰਚਾ ਰਹੀ। ਬੁੱਧਵਾਰ ਨੂੰ ਪੰਚਮ ਨੇ ਥਾਣਾ ਨੰਬਰ 7 'ਚ ਸਰੰਡਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਪਾ ਕੇ ਉਸ ਕੋਲੋਂ ਪੁੱਛਗਿੱਛ ਲਈ ਸੀ. ਆਈ. ਏ. ਸਟਾਫ-1 'ਚ ਭੇਜ ਦਿੱਤਾ ਗਿਆ ਹੈ।

ਥਾਣਾ ਨੰਬਰ 7 ਦੇ ਇੰਚਾਰਜ ਨਵੀਨਪਾਲ ਨੇ ਦੱਸਿਆ ਕਿ ਪੰਚਮ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਭਾਲੂ ਗੈਂਗ ਅਤੇ ਪੰਚਮ ਗੈਂਗ ਦੀ ਕਾਫੀ ਸਮੇਂ ਤੋਂ ਇਕ-ਦੂਜੇ ਨਾਲ ਰੰਜਿਸ਼ ਚੱਲ ਰਹੀ ਹੈ। ਕੁਝ ਸਮਾਂ ਪਹਿਲਾਂ ਭਾਲੂ ਨੇ ਪੰਚਮ 'ਤੇ ਕੂਲ ਰੋਡ 'ਤੇ ਗੋਲੀਆਂ ਵੀ ਚਲਾਈਆਂ ਸਨ। ਇਸ ਤੋਂ ਬਾਅਦ ਪੰਚਮ ਅਤੇ ਉਸ ਦੇ ਸਾਥੀਆਂ ਦੀ ਇਕ ਪਾਰਟੀ ਦੌਰਾਨ ਹਵਾਈ ਫਾਇਰ ਕਰਨ ਦੀ ਵੀਡੀਓ ਵਾਇਰਲ ਹੋਈ ਤਾਂ ਪੰਚਮ ਫਿਰ ਚਰਚਾ ਵਿਚ ਆ ਗਿਆ ਅਤੇ ਪੰਚਮ ਸਣੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ। ਪੰਚਮ ਦੇ 2 ਸਾਥੀਆਂ ਨੇ ਪਹਿਲਾਂ ਹੀ ਸਰੰਡਰ ਕਰ ਦਿੱਤਾ ਸੀ।


shivani attri

Content Editor

Related News