ਨੌਜਵਾਨ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ’ਚ 2 ਖਿਲਾਫ ਮਾਮਲਾ ਦਰਜ

09/16/2021 5:29:07 PM

ਕਪੂਰਥਲਾ (ਭੂਸ਼ਣ)-ਮੰਗਲਵਾਰ ਦੀ ਦੁਪਹਿਰ ਸਥਾਨਕ ਮਸਜਿਦ ਚੌਂਕ ਦੇ ਨੇੜੇ ਸੈਮਸੰਗ ਸਰਵਿਸ ਸੈਂਟਰ ਦੇ ਮਾਲਕ ਵੱਲੋਂ ਆਪਣੇ ਪਾਰਟਨਰ ਨੂੰ ਗੋਲ਼ੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 2 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਸਰਵਿਸ ਸੈਂਟਰ ਮਾਲਕ ਤੋਂ ਪੁੱਛਗਿੱਛ ਦਾ ਦੌਰ ਤੇਜ ਕਰਦੇ ਹੋਏ ਇਕ ਲਾਇਸੈਂਸੀ ਰਿਵਾਲਵਰ 32 ਬੋਰ ਤੇ 5 ਖੋਲ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ

ਜ਼ਿਕਰਯੋਗ ਹੈ ਕਿ ਮਸਜਿਕ ਚੌਕ ਦੇ ਨੇੜੇ ਸੈਮਸੰਗ ਸਰਵਿਸ ਸੈਂਟਰ ਚਲਾਉਣ ਵਾਲੇ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਸ਼ੀਰਪੁਰਾ ਦਾ ਆਪਣੇ ਪਾਰਟਨਰ ਪ੍ਰਿੰਸ ਗਰੋਵਰ ਦੇ ਨਾਲ ਝਗੜਾ ਹੋ ਗਿਆ ਸੀ, ਜਿਸ ਦੌਰਾਨ ਮਨਜੀਤ ਸਿੰਘ ਨੇ ਪ੍ਰਿੰਸ ਗਰੋਵਰ ’ਤੇ ਫਾਇਰਿੰਗ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਪ੍ਰਿੰਸ ਗਰੋਵਰ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਜਲੰਧਰ ਦੇ ਨਿਜੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ।

ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਜ਼ਖ਼ਮੀ ਪ੍ਰਿੰਸ ਗਰੋਵਰ ਦੇ ਦੋਸਤ ਕਰਨਬੀਰ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਸ਼ਿਵਾਜੀ ਨਗਰ ਲੁਧਿਆਣਾ ਵੱਲੋਂ ਦਿੱਤੇ ਗਏ ਲਿਖਤੀ ਬਿਆਨਾਂ ਅਨੁਸਾਰ ਉਹ ਆਪਣੇ ਦੋਸਤ ਪ੍ਰਿੰਸ ਗਰੋਵਰ ਦੇ ਨਾਲ ਲੁਧਿਆਣਾ ਤੋਂ ਕਾਰ ’ਚ ਸਵਾਰ ਹੋ ਕੇ ਸੈਮਸੰਗ ਸਰਵਿਸ ਸੈਂਟਰ ਕਪੂਰਥਲਾ ਦੇ ਮਾਲਕ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਸ਼ੀਰਪੁਰਾ ਜਲੰਧਰ ਨਾਲ ਪੈਸਿਆਂ ਦੇ ਲੈਣ-ਦੇਣ ਸਬੰਧੀ ਆਇਆ ਜਿੱਥੇ ਮਨਜੀਤ ਸਿੰਘ ਅਤੇ ਉਸ ਦੇ ਨਾਲ ਮੌਜੂਦ ਸੁਖਦੇਵ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੁਰਪੂਰ ਰਾਜਪੂਤਾਂ ਕਪੂਰਥਲਾ ਨੇ ਪ੍ਰਿੰਸ ਗਰੋਵਰ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਸੁਖਦੇਵ ਸਿੰਘ ਨੇ ਮੋਬਾਇਲ ਪ੍ਰੈਸ ਕਰਨ ਵਾਲੀ ਡਾਈ ਚੁੱਕ ਕੇ ਪ੍ਰਿੰਸ ਗਰੋਵਰ ਦੇ ਮਾਰ ਦਿੱਤੀ, ਜੋ ਉਸ ਦੀ ਪਿੱਠ ’ਤੇ ਲੱਗੀ। ਬਾਅਦ ’ਚ ਮਨਜੀਤ ਸਿੰਘ ਨੇ ਆਪਣੇ ਰਿਵਾਲਵਰ ਨਾਲ ਮਾਰ ਦੇਣ ਦੀ ਨੀਅਤ ਨਾਲ ਪ੍ਰਿੰਸ ਗਰੋਵਰ ’ਤੇ ਫਾਇਰਿੰਗ ਕੀਤੀ। ਜਿਸ ਦੌਰਾਨ ਇਕ ਗੋਲ਼ੀ ਉਸ ਦੀ ਬਾਂਹ ’ਤੇ ਲੱਗਦੀ ਹੋਈ ਛਾਤੀ ’ਚ ਚੱਲੀ ਗਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮਨਜੀਤ ਸਿੰਘ ਅਤੇ ਸੁਖਦੇਵ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਿੱਥੇ ਮਨਜੀਤ ਸਿੰਘ ਤੋਂ ਪੁੱਛਗਿੱਛ ਦਾ ਦੌਰ ਤੇਜ਼ ਕਰ ਦਿੱਤਾ ਹੈ, ਉੱਥੇ ਹੀ ਸੁਖਦੇਵ ਸਿੰਘ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ।

ਇਹ ਵੀ ਪੜ੍ਹੋ: ਜਲੰਧਰ: ਕਤਲ ਕੀਤੇ ਨਾਬਾਲਗ ਮੁੰਡੇ ਦੇ ਕੇਸ 'ਚ ਹੈਰਾਨੀਜਨਕ ਖ਼ੁਲਾਸਾ, ਚਾਚੇ ਨੇ ਦਿੱਤੀ ਸੀ ਭਤੀਜੇ ਦੀ ਸੁਪਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News