ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਨਿਤਿਨ ਨੇ ਦਮ ਤੋੜਿਆ, ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਜੁੜੀ

07/08/2020 5:48:40 PM

ਜਲੰਧਰ (ਸ਼ੋਰੀ)— ਲਵਲੀ ਟਿੰਬਰ ਸਟੋਰ ਨਕੋਦਰ ਰੋਡ ਦਿਓਲ ਨਗਰ 'ਚ ਨਿਤਿਨ ਅਰੋੜਾ ਉਰਫ ਡੋਲੂ ਪੁੱਤਰ ਭੋਲਾ ਨਾਥ ਨਿਵਾਸੀ ਅਸ਼ੋਕ ਨਗਰ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਨਵਾਂ ਮੋੜ ਉਸ ਸਮੇਂ ਆਇਆ, ਜਦੋਂ ਨੌਜਵਾਨ ਦੀ ਬੀਤੇ ਦਿਨ ਇਲਾਜ ਦੌਰਾਨ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਮੌਤ ਹੋ ਗਈ। ਹਸਪਤਾਲ ਤੋਂ ਸੂਚਨਾ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਮਾਮਲੇ 'ਚ ਆਈ. ਪੀ. ਸੀ. ਦੀ ਧਾਰਾ 302 ਦੀ ਧਾਰਾ ਵੀ ਜੋੜ ਦਿੱਤੀ।

PunjabKesari

ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਰਜਤ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਅਦਾਲਤ 'ਚ ਪੇਸ਼ ਕਰਕੇ ਰਜਤ ਦਾ 3 ਦਿਨ ਪੁਲਸ ਰਿਮਾਂਡ ਹਾਸਲ ਕਰ ਲਿਆ ਜਦਕਿ ਬਾਕੀ ਦੋਸ਼ੀਆਂ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਉੱਥੇ ਹੀ ਪੁਲਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਜਤ ਨੇ ਮੰਨਿਆ ਹੈ ਕਿ ਵਾਰਦਾਤ ਸਮੇਂ ਉਹ, ਆਕਾਸ਼ ਅਤੇ ਨਿਤਿਨ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਦੋਸਤ ਨਾਲ ਮੋਟਰਸਾਈਕਲ ਲੈਣ ਗਏ ਤਾਂ ਦੋਸਤ ਨੇ ਮੋਟਰਸਾਈਕਲ ਦੇਣ ਤੋਂ ਮਨ੍ਹਾ ਕਰ ਦਿੱਤਾ, ਇਸ ਤੋਂ ਬਾਅਦ ਉਹ ਦਿਓਲ ਨਗਰ ਪਹੁੰਚੇ ਤਾਂ ਨਿਤਿਨ ਦੀ ਉਸ ਨਾਲ ਤੂੰ-ਤੂੰ, ਮੈਂ-ਮੈਂ ਹੋਈ ਅਤੇ ਉਸ ਨੂੰ ਅਕਾਸ਼ਦੀਪ ਪੁੱਤਰ ਹਰਵਿੰਦਰ ਸਿੰਘ ਨੂੰ ਨਿਤਿਨ ਨੂੰ ਗੋਲੀ ਮਾਰਨ ਲਈ ਉਕਸਾਇਆ ਅਤੇ ਨਿਤਿਨ ਨੂੰ ਆਕਾਸ਼ ਨੇ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਉਹ ਖੂਨ ਨਾਲ ਲਥਪਥ ਨਿਤਿਨ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਏ। ਪੁਲਸ ਦੀ ਮੰਨੀਏ ਤਾਂ ਰਜਤ ਨੂੰ ਬਰਲਟਨ ਪਾਰਕ ਕੋਲ ਉਸ ਸਮੇਂ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ, ਜਦੋਂ ਉਹ ਆਕਾਸ਼ ਦਾ ਇੰਤਜ਼ਾਰ ਕਰ ਰਿਹਾ ਸੀ। ਉੱਥੇ ਹੀ ਥਾਣਾ ਭਾਰਗੋ ਕੈਂਪ ਦੀ ਪੁਲਸ ਹੁਣ ਲੁਧਿਆਣਾ ਜਾ ਕੇ ਮ੍ਰਿਤਕ ਦੀ ਲਾਸ਼ ਨੂੰ ਜਲੰਧਰ ਲੈਣ ਗਈ ਅਤੇ ਬਾਅਦ 'ਚ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।


shivani attri

Content Editor

Related News