ਪਿਸਤੌਲ ਨਾਲ ਫਾਇਰ ਕਰਨ ਦੇ ਦੋਸ਼ ''ਚ ਮਾਮਲਾ ਦਰਜ

05/28/2020 11:07:49 AM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ,ਵਰਿੰਦਰ ਪੰਡਿਤ)— ਟਾਂਡਾ ਪੁਲਸ ਨੇ ਅੱਡਾ ਸਰਾਂ ਵਿਖੇ ਪਿਸਤੌਲ ਨਾਲ ਫਾਇਰ ਕਰਨ 'ਤੇ ਅਸਲਾ ਐਕਟ ਅਧੀਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਮੁਖਤਿਆਰ ਸਿੰਘ ਪੁੱਤਰ ਸਰਵਨ ਮਸੀਹ ਵਾਸੀ ਘੋੜੇਵਾਹਾ ਦੇ ਬਿਆਨਾਂ ਦੇ ਆਧਾਰ 'ਤੇ ਸੱਤ ਕਰਤਾਰ ਆੜ੍ਹਤ ਦੇ ਮਾਲਕ ਪ੍ਰਭਜੀਤ ਸਿੰਘ ਵਾਸੀ ਅੱਡਾ ਸਰਾਂ (ਕੰਧਾਲਾ ਜੱਟਾਂ) ਦੇ ਖਿਲਾਫ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ 'ਚ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਪੱਲੇਦਾਰੀ ਠੇਕੇ ਦਾ ਕੰਮ ਕਰਦਾ ਹੈ।

ਬੀਤੀ ਰਾਤ ਕਰੀਬ 8 ਵਜੇ ਸੱਤ ਕਰਤਾਰ ਆੜ੍ਹਤ ਅੱਡਾ ਸਰਾਂ ਵਾਲਿਆਂ ਦਾ ਭਈਆ ਸਾਡੇ ਟੈਂਟ 'ਚ ਆ ਕੇ ਬਿਨਾਂ ਵਜ੍ਹਾ ਰੌਲਾ ਪਾਉਣ ਲੱਗਾ। ਇਸ ਦੌਰਾਨ ਉਸ ਨੂੰ ਰੋਕਣ 'ਤੇ ਉਹ ਗਾਲੀ ਗਲੋਚ ਕਰਨ ਲੱਗਾ ਅਤੇ ਥੋੜ੍ਹੀ ਦੇਰ ਬਾਅਦ ਹੀ ਸੱਤ ਕਰਤਾਰ ਆੜ੍ਹਤ ਅੱਡਾ ਸਰਾਂ ਦਾ ਮਾਲਕ ਪ੍ਰਭਜੀਤ ਸਿੰਘ ਉੱਥੇ ਆ ਗਿਆ ਅਤੇ ਉਸ ਨੇ ਆਪਣੀ ਪਿਸਤੌਲ ਨਾਲ ਫਾਇਰ ਕਰ ਦਿੱਤਾ। ਟਾਂਡਾ ਪੁਲਸ ਨੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


shivani attri

Content Editor

Related News