ਪੈਲੇਸ ਮਾਲਕ ਬਾਪ-ਬੇਟੇ ''ਤੇ ਜਾਨਲੇਵਾ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫਤਾਰ

12/04/2019 10:33:41 AM

ਜਲੰਧਰ (ਸੁਧੀਰ/ਕਮਲੇਸ਼)— ਗੁਲਾਬ ਦੇਵੀ ਰੋਡ 'ਤੇ ਸਥਿਤ ਗੁਲਾਬ ਵਾਟਿਕਾ ਪੈਲੇਸ ਦੇ ਮਾਲਕ ਬਾਪ-ਬੇਟੇ 'ਤੇ ਜਾਨਲੇਵਾ ਹਮਲਾ ਕਰਨ ਦੇ ਕੇਸ 'ਚ ਥਾਣਾ-2 ਦੀ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਇਕ ਹੋਰ ਦੋਸ਼ੀ ਨੂੰ ਪੁਲਸ ਕਾਬੂ ਕਰਕੇ ਜੇਲ ਭੇਜ ਚੁੱਕੀ ਹੈ। ਥਾਣਾ-2 ਦੇ ਮੁਖੀ ਕਮਰਜੀਤ ਸਿੰਘ ਬੱਲ ਨੇ ਦੱਸਿਆ ਕਿ ਸ਼ੁਭਮ ਜੋਸ਼ੀ ਪੁੱਤਰ ਵਿਨੇ ਜੋਸ਼ੀ ਨਿਵਾਸੀ ਰੋਜ਼ ਪਾਰਕ ਨੇ ਸ਼ਿਕਾਇਤ ਦਿੱਤੀ ਸੀ ਕਿ 3 ਅਕਤੂਬਰ ਨੂੰ ਗੁਲਾਬ ਵਾਟਿਕਾ ਪੈਲੇਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਡੀ. ਜੇ. ਵਾਲੇ ਨੇ ਰਾਤ 11.30 ਵਜੇ ਦੋਬਾਰਾ ਡੀ. ਜੇ. ਚਲਾ ਦਿੱਤਾ ਅਤੇ ਆਵਾਜ਼ ਵੀ ਕਾਫੀ ਉੱਚੀ ਕਰ ਦਿੱਤੀ। ਅਜਿਹੇ 'ਚ ਪੈਲੇਸ ਮਾਲਕ ਸ਼ੁਭਮ ਜੋਸ਼ੀ ਅਤੇ ਉਨ੍ਹਾਂ ਦੇ ਪਿਤਾ ਨੇ ਆਵਾਜ਼ ਘੱਟ ਕਰਨ ਨੂੰ ਕਿਹਾ ਤਾਂ ਮੋਹਿਤ ਮਲਹੋਤਰਾ ਉਰਫ ਕਾਕਾ, ਜਸਕਰਨ ਗੁੱਜਰ, ਗੌਰੀ ਅਤੇ ਪ੍ਰਿੰਸ ਨਿਵਾਸੀ ਅਮਨ ਨਗਰ ਸਮੇਤ ਕਾਰਤਿਕ, ਸ਼ੈਲੀ ਨਾਲ ਉਸਦੇ ਪਿਤਾ ਦੀ ਬਹਿਸ ਹੋ ਗਈ। 

ਉਕਤ ਜਵਾਨਾਂ ਨੇ ਪਾਰਟੀ ਖਤਮ ਹੋਣ ਉਪਰੰਤ ਕਰੀਬ ਰਾਤ 12 ਵਜੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦਾ ਪਿੱਛਾ ਕਰਕੇ ਘਰ ਦੇ ਕੋਲ ਆ ਕੇ ਹਮਲਾ ਕਰ ਦਿੱਤਾ। ਸ਼ੁਭਮ ਅਤੇ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਪੁਲਸ ਕੋਲ ਪੁੱਜਾ ਤਾਂ ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀਆਂ ਵਿਰੁੱਧ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਦੋਸ਼ੀ ਮੋਹਿਤ ਅਗਰਵਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਜਦੋਂਕਿ ਦੂਜੇ ਦੋਸ਼ੀ ਜਸਕਰਨ ਉਰਫ ਕੰਨੂ ਪੁੱਤ ਜਸਵੀਰ ਸਿੰਘ ਨਿਵਾਸੀ ਰਤਨ ਨਗਰ ਨੂੰ ਪੁਲਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ।


shivani attri

Content Editor

Related News