5 ਕਰੋੜ ਦੀ ਟਰਨਓਵਰ ਵਾਲੇ ਪਟਾਕਾ ਟਰੇਡਰ ਬਰਾਸੋ ਫਾਇਰਵਰਕਸ ’ਚ GST ਦੀ ਰੇਡ, 5 ਘੰਟੇ ਚੱਲੀ ਜਾਂਚ

09/21/2022 2:04:20 PM

ਜਲੰਧਰ (ਪੁਨੀਤ)–ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹੋਣ ਵਾਲੀ ਪਟਾਕਿਆਂ ਦੀ ਵਿਕਰੀ ਤੋਂ ਟੈਕਸ ਕੁਲੈਕਸ਼ਨ ਨੂੰ ਲੈ ਕੇ ਸਟੇਟ ਜੀ. ਐੱਸ. ਟੀ. ਵਿਭਾਗ ਸਰਗਰਮ ਹੋ ਚੁੱਕਾ ਹੈ। 18 ਫ਼ੀਸਦੀ ਦੀ ਦਰ ਨਾਲ ਲੱਗਣ ਵਾਲੇ ਜੀ. ਐੱਸ. ਟੀ. ਜ਼ਰੀਏ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਕੁਲੈਕਸ਼ਨ ਦਾ ਟਾਰਗੈੱਟ ਰੱਖਿਆ ਗਿਆ, ਜਿਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਪਟਾਕਾ ਟਰੇਡਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਲੜੀ ਵਿਚ ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਨੇ ਬੀਤੇ ਦਿਨ ਪਟਾਕਿਆਂ ਦੇ ਵੱਡੇ ਟਰੇਡਰ ਬਰਾਸੋ ਫਾਇਰਵਰਕਸ ’ਤੇ ਰੇਡ ਕਰਕੇ ਰਿਕਾਰਡ ਦੀ ਜਾਂਚ ਕੀਤੀ।
ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ ਦਪਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ਵਿਚ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਡੀ. ਐੱਸ. ਚੀਮਾ ਅਤੇ ਮ੍ਰਿਣਾਲ ਸ਼ਰਮਾ ਦੀ ਟੀਮ ਨੇ ਬਰਾਸੋ ਫਾਇਰਵਰਕਸ ਦੇ ਪ੍ਰਿੰਸੀਪਲ ਵਰਕ ਪਲੇਸ ਖਾਂਬਰਾ ਅਤੇ ਦੂਜੇ ਯੂਨਿਟ ਭੋਗਪੁਰ ਦੇ ਧਮੌਲੀ ਵਿਚ ਰੇਡ ਕੀਤੀ। 5 ਕਰੋੜ ਤੋਂ ਵੱਧ ਦੀ ਟਰਨਓਵਰ ਵਾਲੇ ਬਰਾਸੋ ਫਾਇਰਵਰਕਸ ਦਾ ਕੰਮ ਮੁੱਖ ਤੌਰ ’ਤੇ ਦੁਸਹਿਰਾ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਟਰੇਡਰ ਵੱਲੋਂ ਵਧੇਰੇ ਮਾਲ ਤਾਮਿਲਨਾਡੂ ਦੇ ਸ਼ਿਵਕਾਸ਼ੀ ਤੋਂ ਇੰਪੋਰਟ ਕੀਤਾ ਜਾਂਦਾ ਹੈ ਅਤੇ ਪਟਾਕਿਆਂ ’ਤੇ 18 ਫ਼ੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
ਸਟਾਕ ਜਮ੍ਹਾ ਕਰਨ ਸਬੰਧੀ ਮਿਲੀ ਜਾਣਕਾਰੀ ’ਤੇ ਵਿਭਾਗ ਵੱਲੋਂ ਬਲਦੇਵ ਰਾਜ ਨਾਲ ਸਬੰਧਤ ਉਕਤ ਟਰੇਡਰ ’ਤੇ ਦੁਪਹਿਰ 1.15 ਵਜੇ ਦੇ ਲਗਭਗ ਰੇਡ ਕੀਤੀ ਗਈ। ਸੀਨੀਅਰ ਅਧਿਕਾਰੀਆਂ ਅਤੇ ਪੁਲਸ ਪਾਰਟੀ ਨਾਲ ਇੰਸ. ਸਾਹਿਲ ਖੋਸਲਾ, ਅੰਜਲੀ ਕਲਿਆਣ, ਰਾਜੇਸ਼ ਕੁਮਾਰ ਅਤੇ ਰਾਜ ਕੁਮਾਰ ਟੀਮ ਵਿਚ ਮੌਜੂਦ ਰਹੇ। ਲਗਭਗ 5 ਘੰਟੇ ਚੱਲੀ ਜਾਂਚ ਸ਼ਾਮੀਂ 6 ਵਜੇ ਤੋਂ ਬਾਅਦ ਪੂਰੀ ਹੋਈ। ਵਿਭਾਗ ਵੱਲੋਂ ਬਰਾਸੋ ਫਾਇਰਵਰਕਸ ਦੀਆਂ ਦੋਵਾਂ ਇਕਾਈਆਂ ਵਿਚ ਪਏ ਸਟਾਕ ਨੂੰ ਨੋਟ ਕਰ ਲਿਆ ਗਿਆ ਹੈ। ਇਸ ਰਿਕਾਰਡ ਦੀ ਜਾਂਚ ਕਰਵਾਈ ਜਾਵੇਗੀ।
ਕਈ ਟਰੇਡਰ ਵਿਭਾਗ ਵੱਲੋਂ ਸ਼ਾਰਟਲਿਸਟ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪਟਾਕਿਆਂ ਦੀ ਵਿਕਰੀ ਬਿਨਾਂ ਬਿੱਲ ਦੇ ਨਾ ਹੋ ਸਕੇ। ਵਿਭਾਗ ਵੱਲੋਂ 18 ਫ਼ੀਸਦੀ ਵਾਲੀ ਇਸ ਆਈਟਮ ਤੋਂ ਕਰੋੜਾਂ ਰੁਪਏ ਜੀ. ਐੱਸ. ਟੀ. ਵਸੂਲਣ ਦਾ ਟੀਚਾ ਮਿਥਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟਾਕਿਆਂ ਦੇ ਵਪਾਰ ਨਾਲ ਜੁੜੇ ਕਈ ਟਰੇਡਰ ਵਿਭਾਗ ਵੱਲੋਂ ਸ਼ਾਰਟਲਿਸਟ ਕੀਤੇ ਗਏ ਹਨ।

ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


shivani attri

Content Editor

Related News