ਰੇਲਵੇ ਸਟੇਸ਼ਨ ਦੇ ਬਾਹਰੋਂ ਮੋਬਾਇਲ ਵਿੰਗ ਨੇ 4 ਨਗ ਫੜੇ

03/04/2021 12:47:34 PM

ਜਲੰਧਰ (ਗੁਲਸ਼ਨ)– ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਦਵਿੰਦਰ ਸਿੰਘ ਗਰਚਾ ਬੁੱਧਵਾਰ ਸ਼ਾਮ ਕੋਵਿਡ-19 ਸਪੈਸ਼ਲ ਟਰੇਨ ਰਾਹੀਂ ਆਏ ਪਾਰਸਲ ਦੇ ਨਗਾਂ ਦੀ ਜਾਂਚ ਲਈ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੇ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਜ਼ਿਆਦਾਤਰ ਏਜੰਟਾਂ ਨੇ ਆਪਣਾ ਮਾਲ ਕੱਢ ਲਿਆ ਤੇ ਕਿਸੇ ਨੇ ਦੂਜੇ ਪਲੇਟਫਾਰਮ ’ਤੇ ਬੁਕਿੰਗ ਵਾਲੇ ਮਾਲ ਦੇ ਨਾਲ ਆਪਣਾ ਮਾਲ ਰੱਖ ਦਿੱਤਾ। ਸਟੇਸ਼ਨ ਤੋਂ ਬਾਹਰ ਕੱਢੇ ਜਾ ਰਹੇ ਮੁਰਾਦਾਬਾਦ ਤੋਂ ਆਏ 4 ਨਗ ਮੋਬਾਇਲ ਵਿੰਗ ਦੇ ਹੱਥੀਂ ਚੜ੍ਹ ਗਏ। ਅਧਿਕਾਰੀ ਇਨ੍ਹਾਂ ਨਗਾਂ ਨੂੰ ਫੜ ਕੇ ਜੀ. ਐੱਸ. ਟੀ. ਭਵਨ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਨਗ ਉਕਤ ਟਰੇਨ ਵਿਚੋਂ ਉਤਾਰੇ ਨਹੀਂ ਜਾ ਸਕੇ, ਜੋ ਕਿ ਅੰਮ੍ਰਿਤਸਰ ਚਲੇ ਗਏ, ਜਿਨ੍ਹਾਂ ਨੂੰ ਟਰੇਨ ਵਾਪਸ ਆਉਣ ’ਤੇ ਹੀ ਇਥੇ ਉਤਾਰਿਆ ਜਾਵੇਗਾ।

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

ਜ਼ਿਕਰਯੋਗ ਹੈ ਕਿ ਸਟੇਸ਼ਨ ’ਤੇ ਪਾਰਸਲ ਦਾ ਕੰਮ ਕਰਨ ਵਾਲੇ ਟੋਨੀ, ਹਰੀਸ਼, ਜੁਲਫੀ ਨਾਮੀ ਏਜੰਟ ਵਿਭਾਗ ਨਾਲ ਅੱਖ-ਮਚੋਲੀ ਦਾ ਖੇਡ ਖੇਡ ਰਹੇ ਹਨ। ਇਸ ਲਈ ਉਹ ਅਧਿਕਾਰੀਆਂ ਦੇ ਨਿਸ਼ਾਨੇ ’ਤੇ ਹਨ। ਉਥੇ ਹੀ ਦੂਜੇ ਪਾਸੇ ਏ. ਈ. ਟੀ. ਸੀ. ਗਰਚਾ ਨੇ ਦੱਸਿਆ ਕਿ ਕੈਂਟ ਰੇਲਵੇ ਸਟੇਸ਼ਨ ਤੋਂ ਵੀ 3 ਨਗਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ


shivani attri

Content Editor

Related News